29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸੂਦ ਗੋਤ ਜਠੇਰਿਆਂ ਦਾ ਜੋੜ ਮੇਲਾ 17 ਨੂੰ -ਰਾਮ ਸਰੂਪ ਰੂਬੀ

Ad Position 21
No active advertisement
ਅਜੀਤ ਡੈਸਕ 05-05-2026
ਨਵਾਂਸ਼ਹਿਰ, 4 ਮਈ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜ਼ਦੀਕ ਪਿੰਡ ਪੁੰਨੂ ਮਜਾਰਾ ਦੇ ਸਰਬ ਸਾਝਾਂ ਦਰਬਾਰ ਦੇ ਮੁੱਖ ਸੇਵਾਦਾਰ ਰਾਮ ਸਰੂਪ ਰੂਬੀ ਬਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਸੂਦ ਜਠੇਰਿਆਂ ਦੇ ਸਥਾਨ 'ਤੇ ਸਾਲਾਨਾ ਜੋੜ ਮੇਲੇ ਸੰਬੰਧੀ ਹੋਈ | ਸਮੂਹ ਮੈਂਬਰ ਸਹਿਬਾਨ ਨੇ ਸੂਦ ਪਰਿਵਾਰਾਂ ਵਲੋਂ ਕੀਤੇ ਜਾ ਰਹੇ ਨਿਰਵਿਘਨ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ | ਮੈਂਬਰਾਂ ਨੇ ਅੱਗੇ ਦੱਸਿਆ ਕਿ ਦਰਬਾਰ ਸੂਦ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ 17 ਮਈ 2026 ਨੂੰ ਸ਼ਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ | ਸਾਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕਰਕੇ ਕੀਤੀ ਜਾਵੇਗੀ | ਸਵੇਰੇ 11 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ 12 ਵਜੇ ਸਟੇਜ ਦੀ ਅਰੰਭਤਾ ਕੀਤੀ ਜਾਵੇਗੀ | ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਭਾਗ ਰਾਮ ਸੂਦ, ਤਿਲਕ ਰਾਜ ਸੂਦ, ਰਾਮ ਸਰੂਪ ਸੂਦ, ਦਿਲਾਵਰ ਸਿੰਘ ਸੂਦ, ਬਲਵੰਤ ਰਾਏ ਸੂਦ, ਪਰਮਜੀਤ ਸਿੰਘ ਸੂਦ, ਨਰੇਸ਼ ਸੂਦ, ਬਲਵੰਤ ਰਾਏ ਸੂਦ, ਰਮਨ ਸੂਦ, ਲਖਵੀਰ ਸਿੰਘ ਸੂਦ, ਪਰਮਜੀਤ ਸਿੰਘ ਸੂਦ, ਸੁਖਦੀਪ ਸਿੰਘ ਸੂਦ, ਸੁਰਜੀਤ ਸਿੰਘ ਸੂਦ ਅਤੇ ਮਹਿੰਦਰ ਸੂਦ ਵਿਰਕ ਮੈਂਬਰ ਸਾਹਿਬਾਨ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਨੁੱਕੜ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਅਗਲੀ ਖ਼ਬਰ ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਹਮਾਇਤ ਪ੍ਰਾਪਤ 'ਡਰੋਨ ਡਰੱਗਸ ਗੰਨ' ਨੈਕਸਸ ਨੂੰ ਕੁਚਲਿਆ- ਐੱਸ. ਐੱਸ. ਪੀ. ਸੁਰਿੰਦਰ ਲ...
Ad Position 24