ਕਾਠਗੜ੍ਹ, 4 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਤੇ 'ਆਪ' ਦੇ ਸੀਨੀਅਰ ਆਗੂ ਬਿਗ੍ਰੇਡੀਅਰ ਰਾਜ ਕੁਮਾਰ ਵਲੋਂ 2027 ਦੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ | ਉਨ੍ਹਾਂ ਵਲੋਂ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ | ਜਿਸ ਦੇ ਚੱਲਦੇ ਉਨ੍ਹਾਂ ਨੇ ਕੱਲ੍ਹ ਹਲਕਾ ਬਲਾਚੌਰ ਦੇ ਵੱਡੇ ਪਿੰਡ ਰੈਲ ਮਾਜਰਾ ਵਿਖੇ ਕਰਨੈਲ ਸਿੰਘ ਦੇ ਘਰ ਰੱਖੀ ਮੀਟਿੰਗ ਵਿਚ ਪਿੰਡ ਦੀਆਂ ਮੁਹਤਬਰ ਸ਼ਖ਼ਸੀਅਤਾਂ ਨੂੰ ਉਚੇਚੇ ਤੌਰ 'ਤੇ ਬੁਲਾ ਕੇ ਰਾਬਤਾ ਕਾਇਮ ਕੀਤਾ | ਜਿਸ ਵਿਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਸਿਹਤ, ਸਿੱਖਿਆ, ਜ਼ਿਮੀਂਦਾਰਾਂ ਦੇ ਬੰਜਰ ਖੇਤਾਂ 'ਚ ਲਿਫ਼ਟ ਇਰੀਗੇਸ਼ਨ ਅਤੇ ਕੰਢੀ ਨਹਿਰ ਦਾ ਪਾਣੀ ਪਹੁੰਚਾਉਣਾ, ਸਿਹਤ ਬੀਮਾ, ਮੈਰਿਟ 'ਤੇ ਨੌਕਰੀਆਂ, ਫ਼੍ਰੀ ਬਿਜਲੀ, ਬੀਬੀਆਂ ਨੂੰ ਮਾਣ ਭੱਤਾ ਵਗ਼ੈਰਾ ਅਤੇ ਹੋਰ ਸਰਕਾਰ ਵਲੋਂ ਉਪਲਬਧ ਕੀਤੀਆਂ ਸੁਵਿਧਾਵਾਂ ਬਾਰੇ ਜਾਣੂ ਕਰਵਾਇਆ | ਕਰਨੈਲ ਸਿੰਘ ਰੈਲਮਾਜਰਾ ਨੇ ਬਿਗ੍ਰੇਡੀਅਰ ਰਾਜ ਕੁਮਾਰ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਕਸ਼ਮੀਰ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ ਕਮੇਟੀ ਰੈਲਮਾਜਰਾ, ਸੰਤੋਖ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਸੇਠੀ ਸਾਬਕਾ ਸਰਪੰਚ ਰੈਲਮਾਜਰਾ, ਹਰਦੀਪ ਸਿੰਘ ਬਾਜਵਾ, ਸੁਭਾਸ਼ ਭਾਟੀਆ, ਸੁੱਚਾ ਸਿੰਘ, ਔਲਖ ਸਿੰਘ, ਤਰਸੇਮ ਫ਼ੌਜੀ, ਕਾਲੂ, ਬਾਵਾ, ਪ੍ਰੀਤਮ ਸਿੰਘ, ਚੌਧਰੀ ਪ੍ਰੇਮ ਚੰਦ, ਦਵਿੰਦਰ, ਵੀਰ ਸਿੰਘ ਭੂੰਬਾ, ਲਾਲ ਚੰਦ ਤੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਮੌਜੂਦ ਰਹੇ |