30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

'ਮਿਸ਼ਨ ਸਮਰੱਥ' ਤਹਿਤ ਡੀ. ਆਰ. ਸੀ. ਬੰਗਾ ਵਲੋਂ ਮਿਡਲ ਸਕੂਲ ਦੀ ਵਿਜ਼ਿਟ

Ad Position 21
No active advertisement
ਅਜੀਤ ਡੈਸਕ 05-05-2026
ਪੋਜੇਵਾਲ ਸਰਾਂ, 4 ਮਈ (ਨਵਾਂਗਰਾਈਾ)-ਸਿੱਖਿਆ ਵਿਭਾਗ ਦੇ ਪ੍ਰਾਜੈਕਟ 'ਮਿਸ਼ਨ ਸਮੱਰਥ' ਤਹਿਤ ਸਰਕਾਰੀ ਮਿਡਲ ਸਕੂਲ ਟੋਰੋਵਾਲ ਵਿਖੇ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਵਰਿੰਦਰ ਸਿੰਘ ਬੰਗਾ ਵਲੋਂ ਵਿਸ਼ੇਸ ਤੌਰ 'ਤੇ ਵਿਜ਼ਿਟ ਕੀਤੀ | ਇਸ ਮੌਕੇ ਵਿਜ਼ਿਟ ਦੌਰਾਨ ਉਨ੍ਹਾਂ ਬੱਚਿਆਂ ਦੀ ਜਾਂਚ ਕੀਤੀ ਅਤੇ ਸਕੂਲ ਵਿਚ ਪ੍ਰਾਜੈਕਟ ਦੇ ਕੰਮ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਉਨ੍ਹਾਂ ਬੱਚਿਆਂ ਦੀ ਪਛਾਣ ਕੀਤੀ ਗਈ ਜੋ ਪੜ੍ਹਾਈ 'ਚ ਕੰਮਜੋਰ ਹਨ ਤੇ ਫਿਰ ਉਨ੍ਹਾਂ ਨੂੰ ਉਨ੍ਹਾਂ ਦੇ ਲੈਵਲ ਅਨੁਸਾਰ ਸਿੱਖਿਅਤ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਜੋ ਵਿਦਿਆਰਥੀ ਸਿੱਖਿਆ ਦੇ ਖੇਤਰ ਵਿਚ ਕਾਫੀ ਪਛੜ ਗਏ ਸਨ, ਜਿਸ ਕਾਰਨ ਉਨ੍ਹਾਂ ਵਿਦਿਆਰਥੀਆਂ ਵਿਚ ਪੜ੍ਹਨ ਲਿਖਣ ਦੀ ਕੁਸ਼ਲਤਾ ਪੈਦਾ ਕਰਨ ਲਈ ਪਿਛਲੇ ਸਾਲ ਵਿਭਾਗ ਵਲੋਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਪੰਜਾਬੀ, ਅੰਗਰੇਜੀ ਤੇ ਗਣਿਤ ਵਿਸ਼ੇ ਦੀ ਤੀਸਰੀ ਤੋਂ ਅੱਠਵੀਂ ਤੱਕ ਦੇ ਬੱਚਿਆਂ ਦੀ ਟੈਸਟਿੰਗ ਕਰਕੇ ਉਨ੍ਹਾਂ ਦਾ ਵਰਗੀਕਰਨ ਕੀਤਾ ਗਿਆ ਹੈ ਤੇ ਫਿਰ ਵਰਗੀਕਰਨ ਅਨੁਸਾਰ ਉਨ੍ਹਾਂ ਬੱਚਿਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਧਿਆਪਕਾਂ ਵਲੋਂ ਬੱਚਿਆਂ ਨੂੰ ਪੜ੍ਹਾਇਆ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਸਕੂਲ ਟਾਈਮ ਟੇਬਲ, ਗਰੁਪਿੰਗ ਅਨੁਸਾਰ ਬੱਚਿਆਂ ਦੀ ਪੜ੍ਹਾਈ ਕਰਵਾਈ ਜਾ ਰਹੀ ਦੀ ਜਾਂਚ ਕੀਤੀ ਤੇ ਸਕੂਲ ਵਿਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ | ਇਸ ਮੌਕੇ ਨਿਰਮਲ ਸਿੰਘ ਹੱਕਲਾ ਇੰਚਾਰਜ, ਮੈਡਮ ਸਵੀਟੀ, ਮੈਡਮ ਅਨੁਰਾਧਾ ਹੱਕਲਾ, ਮੈਡਮ ਰਜਨੀ ਦੇਵੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਗਲੀ ਖ਼ਬਰ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਸੀਨੀਅਰ 'ਆਪ' ਆਗੂ ਅਸ਼ੋਕ ਕਟਾਰੀਆ ਨੇ ਕੀਤਾ ਅਸ਼ੀਰਵਾਦ ਪ੍ਰਾਪਤ
Ad Position 24