30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਨੇ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 05-05-2026
ਬੰਗਾ, 4 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਵਲੋਂ ਪ੍ਰਧਾਨ ਲਾਇਨ ਰਾਮ ਜੀਤ ਸਿੰਘ ਦੀ ਅਗਵਾਈ ਵਿਚ 13ਵਾਂ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਰਾਏ ਹਾਰਟ ਅਤੇ ਜਨਰਲ ਹਸਪਤਾਲ ਮੁਕੰਦਪੁਰ ਰੋਡ ਬੰਗਾ ਵਿਖੇ ਲਗਾਇਆ | ਇਹ ਕੈਂਪ ਡਿਸਟਿ੍ਕਟ ਦੇ ਸੀਨੀਅਰ ਲਾਇਨ ਲੀਡਰ ਬਲਦੇਵ ਨਈਅਰ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਉਹਨਾਂ ਦੇ ਸਪੁੱਤਰ ਲਾਇਨ ਸੁਰਿੰਦਰ ਪ੍ਰਕਾਸ਼ ਨਈਅਰ ਦੇ ਉਚੇਚੇ ਸਹਿਯੋਗ ਨਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ | ਕੈਂਪ ਵਿਚ 49 ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸ ਮੌਕੇ ਡਾਕਟਰ ਕਸ਼ਮੀਰ ਸਿੰਘ ਰਾਏ ਨੇ ਇਸ ਨਾ-ਮੁਰਾਦ ਬਿਮਾਰੀ ਤੋਂ ਬਚਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਮਰੀਜ਼ਾਂ ਨੂੰ ਸੰਬੋਧਨ ਹੁੰਦਿਆਂ ਸਵੇਰ-ਸ਼ਾਮ ਸੈਰ ਕਰਨ ਤੇ ਜੀਭ ਦੇ ਸੁਆਦ ਨੂੰ ਕੰਟਰੋਲ ਵਿੱਚ ਰੱਖਦਿਆਂ ਸੰਤੁਲਿਤ ਭੋਜਨ ਖਾਣ ਦੀ ਸਲਾਹ ਦਿੱਤੀ | ਉਹਨਾਂ ਮਰੀਜ਼ਾਂ ਦੀ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਲਈ ਨਿਯਮਤ ਜਾਂਚ ਕੈਂਪ ਲਗਾਉਣ ਲਈ ਕਲੱਬ ਮੈਂਬਰਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਸੁਰਿੰਦਰ ਪ੍ਰਕਾਸ਼ ਨਈਅਰ ਪ੍ਰੋਜੈਕਟ ਚੇਅਰਮੈਨ, ਹਰਦੇਵ ਸਿੰਘ ਬੇਦੀ ਐਡਮਨਿਸਟ੍ਰੇਟਰ, ਪਲਵਿੰਦਰ ਸਿੰਘ ਪੂੰਨੀ ਸਕੱਤਰ, ਸੁੱਚਾ ਰਾਮ ਡਾਇਰੈਕਟਰ, ਸਤਨਾਮ ਅਰੋੜਾ, ਵੈਸ਼ਾਲੀ, ਰਾਣੀ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਯੂਨੀਵਰਸਿਟੀ ਨੇ ਬਾਈਟ ਐਕਸ. ਐਲ. ਨਾਲ ਪਾਰਟਨਰ ਵਜੋਂ ਕੀਤਾ ਸਮਝੌਤਾ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਕਰਵਾਏ ਗਏ ਸ੍ਰੀ ਸੁਖਮਨੀ ਸਾਹਿਬ ਦੇ ਪਾਠ
Ad Position 24