30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਲੈਮਰਿਨ ਯੂਨੀਵਰਸਿਟੀ ਨੇ ਬਾਈਟ ਐਕਸ. ਐਲ. ਨਾਲ ਪਾਰਟਨਰ ਵਜੋਂ ਕੀਤਾ ਸਮਝੌਤਾ

Ad Position 21
No active advertisement
ਅਜੀਤ ਡੈਸਕ 05-05-2026
ਕਾਠਗੜ੍ਹ, 4 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਨੇ ਬਾਈਟ ਐਕਸ. ਐਲ. ਨਾਲ ਆਪਣੇ ਅਧਿਕਾਰਤ ਸਕਿੱਲਿੰਗ ਪਾਰਟਨਰ ਵਜੋਂ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ, ਜੋ ਕਿ ਗਲੋਬਲ ਇੰਡਸਟਰੀ ਲੀਡਰਾਂ ਮਾਈਕ੍ਰੋਸਾਫਟ ਤੇ ਕੇ. ਪੀ. ਐਮ. ਜੀ. ਦੇ ਸਹਿਯੋਗ ਨਾਲ ਉੱਭਰ ਰਹੀਆਂ ਨੌਕਰੀਆਂ ਲਈ ਨੌਜਵਾਨਾਂ ਨੂੰ ਤਿਆਰ ਕਰਨ ਦੇ ਉਦੇਸ਼ ਨਾਲ ਉਦਯੋਗ-ਏਕੀਕਿ੍ਤ, ਹੁਨਰ-ਅਧਾਰਤ ਪ੍ਰੋਗਰਾਮਾਂ ਦਾ ਇਕ ਸੂਟ ਸ਼ੁਰੂ ਕਰੇਗਾ | ਪ੍ਰੋ. ਬੀ. ਐਸ. ਸਤਿਆਲ ਰਜਿਸਟਰਾਰ ਤੇ ਸ੍ਰੀਚਰਨ ਸਹਿ-ਸੰਸਥਾਪਕ ਬਾਈਟ ਐਕਸ. ਐਲ. ਨੇ ਸਮਝੌਤਾ ਕਾਗ਼ਜ਼ਾਤ 'ਤੇ ਹਸਤਾਖ਼ਰ ਕੀਤੇ | ਇਸ ਸਹਿਯੋਗ ਦੇ ਤਹਿਤ ਐਲ. ਟੀ. ਐਸ. ਯੂ. ਏਜੰਟਿਕ ਏ. ਆਈ. ਵਿਚ ਬੀ. ਟੈੱਕ ਸੀ. ਐਸ. ਈ. ਸਪੈਸ਼ਲਾਈਜ਼ੇਸ਼ਨ ਦੀ ਪੇਸ਼ਕਸ਼ ਕਰੇਗਾ, ਬਾਈਟ ਐਕਸ. ਐਲ. ਮਾਈਕ੍ਰੋਸਾਫਟ ਦੇ ਸਹਿਯੋਗ ਨਾਲ ਸਕਿੱਲਿੰਗ ਪਾਰਟਨਰ ਵਜੋਂ ਬੀ. ਬੀ. ਏ. ਤੇ ਐਮ. ਬੀ. ਏ. ਨਾਲ ਬਾਈਟ ਐਕਸ.ਐਲ ਸਕਿੱਲਿੰਗ ਪਾਰਟਨਰ ਵਜੋਂ ਕੇ. ਪੀ. ਐਮ. ਜੀ. ਦੇ ਸਹਿਯੋਗ ਨਾਲ ਬੀ. ਐਸ. ਸੀ. ਏ. ਆਈ. ਆਟੋਮੇਸ਼ਨ ਵਿਚ ਸਪੈਸ਼ਲਾਈਜ਼ੇਸ਼ਨ ਬਾਈਟ ਐਕਸ. ਐਲ. ਸਕਿੱਲਿੰਗ ਪਾਰਟਨਰ ਵਜੋਂ ਕੰਮ ਕਰੇਗਾ | ਸਾਰੇ ਪ੍ਰੋਗਰਾਮਾਂ ਦੇ ਮੁੱਖ ਅੰਸ਼ 'ਚ ਪਾਠਕ੍ਰਮ ਵਿਚ ਲਾਜ਼ਮੀ 1-ਸਾਲ ਦੀ ਉਦਯੋਗਿਕ ਇੰਟਰਨਸ਼ਿਪ ਨੂੰ ਸ਼ਾਮਿਲ ਕਰਨਾ ਸਿੱਖਣ ਮਾਰਗ ਦੇ ਹਿੱਸੇ ਵਜੋਂ ਮਾਈਕ੍ਰੋਸਾਫਟ ਤੋਂ ਗਲੋਬਲ ਪ੍ਰਮਾਣੀਕਰਣ ਤਕਨੀਕੀ ਪ੍ਰੋਗਰਾਮਾਂ ਅਤੇ ਉਦਯੋਗ ਮਾਹਿਰਾਂ ਦੇ ਇਕ ਅਨਿੱਖੜਵੇਂ ਹਿੱਸੇ ਵਜੋਂ ਪ੍ਰਾਜੈਕਟ-ਅਧਾਰਤ ਸਿਖਲਾਈ ਤੇ ਅਸਲ-ਸੰਸਾਰ ਸਮੱਸਿਆ ਹੱਲ ਕਰਨਾ, ਪਾਠਕ੍ਰਮ ਦਾ ਇਕ ਵੱਡਾ ਹਿੱਸਾ ਪ੍ਰਦਾਨ ਕਰਨਾ, ਇਹ ਯਕੀਨੀ ਬਣਾਉਣਾ ਕਿ ਵਿਦਿਆਰਥੀ ਸਿੱਧੇ ਪ੍ਰੈਕਟੀਸ਼ਨਰਾਂ ਤੋਂ ਸਿੱਖਦੇ ਹਨ | ਪ੍ਰੋ. ਡਾ. ਏ. ਐਸ. ਚਾਵਲਾ ਵਾਈਸ ਚਾਂਸਲਰ ਨੇ ਕਿਹਾ ਕਿ ਸਾਡਾ ਮਿਸ਼ਨ ਵਿਦਿਆਰਥੀਆਂ ਨੂੰ ਪਹਿਲੇ ਦਿਨ ਤੋਂ ਹੀ ਉਦਯੋਗ ਲਈ ਤਿਆਰ ਕਰਨਾ ਹੈ | ਇਹ ਪ੍ਰੋਗਰਾਮ ਅਕਾਦਮਿਕ ਸਖ਼ਤੀ ਨੂੰ ਹੱਥੀਂ ਹੁਨਰ, ਗਲੋਬਲ ਪ੍ਰਮਾਣੀਕਰਣ ਤੇ ਸਾਲ ਭਰ ਦੀਆਂ ਇੰਟਰਨਸ਼ਿਪਾਂ ਨਾਲ ਜੋੜਦੇ ਹਨ | ਬਾਈਟ ਐਕਸ. ਐਲ. ਭਾਈਵਾਲ ਮਾਈਕ੍ਰੋਸਾਫਟ ਤੇ ਕੇ. ਪੀ. ਐਮ. ਜੀ. ਨਾਲ ਸਹਿਯੋਗ ਕਰਨਾ ਇਹ ਯਕੀਨੀ ਬਣਾਉਂਦਾ ਹੈ ਕਿ ਸਾਡੇ ਵਿਦਿਆਰਥੀ ਅੱਜ ਸਭ ਤੋਂ ਢੁਕਵੇਂ ਹੁਨਰ ਸਿੱਖਦੇ ਹਨ, ਜਿਨ੍ਹਾਂ ਦੀ ਅੱਜ ਉਦਯੋਗ ਵਿਚ ਮੰਗ ਹੈ | ਸ਼੍ਰੀਚਰਨ ਸਹਿ-ਸੰਸਥਾਪਕ ਬਾਈਟ ਐਕਸ. ਐਲ. ਨੇ ਅੱਗੇ ਕਿਹਾ ਕਿ ਉਦਯੋਗ ਮਾਹਿਰ ਇਹਨਾਂ ਪ੍ਰੋਗਰਾਮਾਂ ਦਾ ਇਕ ਵੱਡਾ ਹਿੱਸਾ ਪ੍ਰਦਾਨ ਕਰਨਗੇ | ਸਾਡਾ ਮਾਡਲ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਸਿਰਫ਼ ਤਕਨਾਲੋਜੀ ਹੀ ਨਾ ਸਿੱਖਣ, ਉਹ ਇਸ ਨੂੰ ਪ੍ਰਾਜੈਕਟਾਂ, ਇੰਟਰਨਸ਼ਿਪਾਂ ਤੇ ਗਲੋਬਲ ਪ੍ਰਮਾਣੀਕਰਨਾਂ ਰਾਹੀਂ ਲਾਗੂ ਕਰਦੇ ਹਨ | ਡਾ. ਐਚ. ਪੀ. ਐਸ. ਧਾਮੀ ਕਾਰਜਕਾਰੀ ਡੀਨ, ਇੰਜੀਨੀਅਰਿੰਗ ਤੇ ਤਕਨਾਲੋਜੀ ਨੇ ਸਾਂਝਾ ਕੀਤਾ ਕਿ ਏਜੰਟਿਕ ਏ. ਆਈ. ਤੇ ਬੀ. ਐਸ. ਸੀ. ਵਿਚ ਬੀ. ਟੈੱਕ ਸੀ. ਐਸ. ਈ. ਏ. ਆਈ. ਆਟੋਮੇਸ਼ਨ ਵਿਚ ਉਦਯੋਗ ਦੀਆਂ ਜ਼ਰੂਰਤਾਂ ਲਈ ਤਿਆਰ ਕੀਤੇ ਗਏ ਹਨ | ਮਾਈਕ੍ਰੋਸਾਫਟ ਪਾਰਟਨਰ ਵਜੋਂ ਬਾਈਟ ਐਕਸ.ਐਲ ਦੇ ਨਾਲ ਸਾਡੇ ਵਿਦਿਆਰਥੀ ਲਾਈਵ ਪ੍ਰੋਜੈਕਟਾਂ 'ਤੇ ਕੰਮ ਕਰਨਗੇ, ਗਲੋਬਲ ਸਰਟੀਫਿਕੇਟ ਪ੍ਰਾਪਤ ਕਰਨਗੇ, ਵਿਮਲ ਮਲਹੋਤਰਾ ਸੀ. ਈ. ਓ. ਨੇ ਇਸ ਸਹਿਯੋਗ ਲਈ ਵਧਾਈ ਦਿੱਤੀ | ਇਸ ਮੌਕੇ ਡਾ. ਆਸ਼ੂਤੋਸ਼ ਸ਼ਰਮਾ, ਕਾਰਜਕਾਰੀ ਡੀਨ, ਸਚਿਨ ਜੈਨ, ਕਾਰਜਕਾਰੀ ਨਿਰਦੇਸ਼ਕ ਕਾਰਪੋਰੇਟ ਸਬੰਧ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਾਹੋਂ 'ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਸਤਿਸੰਗ ਅਗਲੀ ਖ਼ਬਰ ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਨੇ ਸ਼ੂਗਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ
Ad Position 24