30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਰਾਹੋਂ 'ਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਮੌਕੇ ਵਿਸ਼ਾਲ ਸਤਿਸੰਗ

Ad Position 21
No active advertisement
ਅਜੀਤ ਡੈਸਕ 05-05-2026
ਰਾਹੋਂ, 4 ਮਈ (ਉਂਕਾਰ ਸਿੰਘ ਰਾਠੋਰ)-ਰਾਹੋਂ ਦੇ ਮੁਹੱਲਾ ਰੌਂਤਾ ਵਿਖੇ ਗੁਰੂ ਰਵਿਦਾਸ ਸੇਵਾ ਸੁਸਾਇਟੀ ਰਾਹੋਂ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਵਿਸ਼ਾਲ ਸਤਿਸੰਗ ਸਮੂਹ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਧਾਰਮਿਕ ਉਤਸ਼ਾਹ ਨਾਲ ਕਰਵਾਇਆ | ਸਮਾਗਮ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸਮਾਗਮ ਦੀ ਸ਼ੁਰੂਆਤ ਗੁਰੂ ਰਵਿਦਾਸ ਜੀ ਦੀ ਅੰਮਿ੍ਤਮਈ ਬਾਣੀ ਦੇ ਭੋਗ ਪਾ ਕੇ ਕੀਤੀ ਗਈ | ਇਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਕੀਰਤਨੀ ਜਥਾ ਪਿੰਡ ਕੁੱਕੜ (ਜਲੰਧਰ) ਤੋਂ ਪਹੁੰਚੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਕੀਤਾ | ਇਸ ਵਿਸ਼ਾਲ ਸਤਿਸੰਗ ਦਾ ਪ੍ਰਬੰਧ ਸਮੂਹ ਚੂੰਬਰ ਪਰਿਵਾਰ ਵਲੋਂ ਕੀਤਾ ਗਿਆ | ਇਸ ਮੌਕੇ ਪੀ. ਐਨ. ਬੀ. ਦੇ ਬੈਂਕ ਮੈਨੇਜਰ ਸਤਪਾਲ ਚੂੰਬਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਮਨੁੱਖਤਾ ਨੂੰ ਸੱਚ, ਸਮਾਨਤਾ ਅਤੇ ਭਾਈਚਾਰੇ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਸਤਿਸੰਗ ਵਿਚ ਪਹੁੰਚੇ ਪੰਥਕ ਪ੍ਰਮੁੱਖਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਜਨਕ ਰਾਜ, ਸੋਨੀ ਪ੍ਰਧਾਨ, ਸਤਪਾਲ ਚੂੰਬਰ, ਸੁਰਿੰਦਰ ਕੁਮਾਰ, ਲਖਵਿੰਦਰ ਸਿੰਘ, ਹਰਜੀਤ ਸਿੰਘ, ਰਤਨ ਚੰਦ ਚੂੰਬਰ, ਪਲਵਿੰਦਰ ਕੁਮਾਰ ਚੂੰਬਰ, ਕੌਂਸਲਰ ਮਨਜੀਤ ਕੌਰ, ਤਰਸੇਮ ਚੂੰਬਰ, ਪਰਮਜੀਤ ਚੂੰਬਰ, ਜਸਵੰਤ ਰਾਏ, ਸਰੂਪ ਸਿੰਘ, ਕੌਂਸਲਰ ਦਵਿੰਦਰ ਕੌਰ, ਕੌਂਸਲਰ ਬਿਮਲ ਕੁਮਾਰ, ਅਮਰੀਕ ਸਿੰਘ, ਪ੍ਰਧਾਨ ਸ਼ਿੰਗਾਰਾ ਰਾਮ, ਸਤਪਾਲ ਭਾਟੀਆ, ਬਲਦੇਵ ਭਾਗੀ, ਕੌਂਸਲਰ ਦਵਿੰਦਰ ਜਾਗੜਾਂ, ਮੋਹਣ ਲਾਲ, ਅਜਮੇਰ ਸਿੰਘ, ਹਰੀ ਰਾਮ, ਅਮਰਜੀਤ ਸੂੰਢ, ਮਨਜੀਤ ਚੂੰਬਰ, ਬਿਸ਼ਨ ਦਾਸ, ਰਾਜਾ ਚੂੰਬਰ, ਗੁਰਮੇਲ ਗੇਲਾ, ਸਰਬਜੀਤ ਸਿੰਘ, ਅਸ਼ੋਕ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤ ਸ਼ਾਮਿਲ ਹੋਈ |
Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਿਖੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸ਼ਰਧਾ ਸਹਿਤ ਕਰਵਾਇਆ ਅਗਲੀ ਖ਼ਬਰ ਲੈਮਰਿਨ ਯੂਨੀਵਰਸਿਟੀ ਨੇ ਬਾਈਟ ਐਕਸ. ਐਲ. ਨਾਲ ਪਾਰਟਨਰ ਵਜੋਂ ਕੀਤਾ ਸਮਝੌਤਾ
Ad Position 24