ਬਲਾਚੌਰ, 4 ਮਈ (ਨਰੇਸ਼ ਧੌਲ)-ਸਤਿਗੁਰ ਗੰਗਾ ਨੰਦ ਮਹਾਰਾਜ ਤੇ ਅਚਾਰਿਆ ਗਰੀਬ ਦਾਸ ਮਹਾਰਾਜ ਦੇ ਜਨਮ ਉਤਸਵ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਟੋਰਾਂਟੋ ਕੈਨੇਡਾ ਵਿਖੇ ਸ਼ਰਧਾ ਸਹਿਤ ਕਰਵਾਇਆ | ਮੁੱਖ ਸੇਵਾਦਾਰ ਨਰਾਇਣ ਚੌਹਾਨ ਤੇ ਭਗਤ ਚਰਨਜੀਤ ਭਾਟੀਆ ਆਦੋਆਣਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੰਧਿਆ ਆਰਤੀ ਉਪਰੰਤ ਸੰਗਤਾਂ ਵਲੋਂ ਰਸ ਭਿੰਨਾ ਕੀਰਤਨ ਕੀਤਾ | ਸਮਾਗਮ ਦੌਰਾਨ ਬਹੁ ਗਿਣਤੀ ਸੰਗਤਾਂ ਨੇ ਨਤਮਸਤਕ ਹੋ ਕੇ ਜਿਥੇ ਸਤਿਗੁਰਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਗੁਰੂਆਂ ਦੇ ਦੱਸੇ ਹੋਏ ਮਾਰਗ 'ਤੇ ਚੱਲਣ ਦਾ ਵੀ ਪ੍ਰਣ ਕੀਤਾ | ਸੰਗਤਾਂ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਮੁੱਖ ਸੇਵਾਦਾਰ ਨਰਾਇਣ ਚੌਹਾਨ, ਭਗਤ ਚਰਨਜੀਤ ਭਾਟੀਆ, ਸੋਹਣ ਲਾਲ ਚੌਹਾਨ, ਗੁਰਨਾਮ ਚੌਹਾਨ, ਜਗਦੀਸ਼ ਚੌਹਾਨ, ਲਾਲ ਚੌਹਾਨ, ਸੰਨੀ ਕਟਾਰੀਆ, ਨਰਿੰਦਰ ਕਟਾਰੀਆ, ਮੋਹਿਤ ਭਾਟੀਆ, ਨੰਦ ਲਾਲ ਭਾਟੀਆ ਆਦੋਆਣਾ, ਅਰੁਣ ਭੂੰਬਲਾ, ਅਜੇ ਮੀਲੂ, ਸਾਂਗਰ ਥੋਪੀਆ, ਹਿੱਤਨ ਮੰਗੂਪੁਰ, ਦਸਮੇਸ਼ ਉਧਨਵਾਲ, ਸੁਖਵਿੰਦਰ ਕਨੈਲ, ਸਚਿਨ ਗਰਗ, ਸੁਖਦੀਪ ਰੂਪਾ, ਜਤਿੰਦਰ ਕੁਮਾਰ, ਜੁਗਲ ਕਿਸ਼ੋਰ, ਵਿੱਕੀ ਚੌਹਾਨ, ਸਾਹਿਲ ਚੌਧਰੀ, ਅੱਛਰ ਚੌਹਾਨ, ਵਿਵੇਕ ਖੇਪੜ ਤੇ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ |