30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਬੱਬਰ ਕਰਮ ਸਿੰਘ ਟਰੱਸਟ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ’ਚ ਵੀ ਪਾ ਰਿਹੈ ਯੋਗਦਾਨ

ਜਾਡਲਾ, 30 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਬੱਬਰ ਸ਼ਹੀਦਾਂ ਦੀ ਵਿਚਾਰਧਾਰਾ ਤੇ ਕੁਰਬਾਨੀਆਂ ਨੂੰ ਸਮਰਪਿਤ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਦੌਲਤਪੁਰ ਵਿਖੇ ਸਿੱਖਿਆ ਦੇ ਪ੍ਰਸਾਰ ਦੇ ਨਾਲ-ਨਾਲ ਸਮਾਜ ਸੇਵਾ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲੇ ਲਗਾਤਾਰ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ। ਇਸੇ ਲੜੀ ਤਹਿਤ ਸਕੂਲ ਵਿਚ ਪੜ੍ਹਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਇਕ ਪਰਿਵਾਰ ਵਲੋਂ ਆਪਣੇ ਬਜ਼ੁਰਗ ਦੀ ਯਾਦ ਵਿਚ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 31-10-2026
ਜਾਡਲਾ, 30 ਅਕਤੂਬਰ (ਹਰਕੰਵਲ ਸਿੰਘ ਕੌਲਗੜ੍ਹ)-ਬੱਬਰ ਸ਼ਹੀਦਾਂ ਦੀ ਵਿਚਾਰਧਾਰਾ ਤੇ ਕੁਰਬਾਨੀਆਂ ਨੂੰ ਸਮਰਪਿਤ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਦੌਲਤਪੁਰ ਵਿਖੇ ਸਿੱਖਿਆ ਦੇ ਪ੍ਰਸਾਰ ਦੇ ਨਾਲ-ਨਾਲ ਸਮਾਜ ਸੇਵਾ ਤੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਲਈ ਕੀਤੇ ਜਾ ਰਹੇ ਉਪਰਾਲੇ ਲਗਾਤਾਰ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ। ਇਸੇ ਲੜੀ ਤਹਿਤ ਸਕੂਲ ਵਿਚ ਪੜ੍ਹਦੇ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਇਕ ਪਰਿਵਾਰ ਵਲੋਂ ਆਪਣੇ ਬਜ਼ੁਰਗ ਦੀ ਯਾਦ ਵਿਚ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਬੱਬਰ ਕਰਮ ਸਿੰਘ ਟਰੱਸਟ ਵਲੋਂ ਇਸ ਨੇਕ ਉਪਰਾਲੇ ਲਈ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਪਿਛਲੇ ਲੰਮੇ ਸਮੇਂ ਤੋਂ ਇੰਗਲੈਂਡ ਵਿਖੇ ਰਹਿ ਰਹੇ ਕਮਾਂਡੈਂਟ ਬਚਨ ਸਿੰਘ ਥਾਂਦੀ ਦੇ ਸਪੁੱਤਰ ਰਣਜੀਤ ਸਿੰਘ ਥਾਂਦੀ ਆਪਣੀ ਧਰਮ ਪਤਨੀ ਕੁਲਦੀਪ ਕੌਰ, ਬੇਟੀ ਜਸਮੀਤ ਕੌਰ ਬਾਸੀ, ਦਾਮਾਦ ਭੁਪਿੰਦਰ ਸਿੰਘ ਬਾਸੀ, ਦੋਹਤੇ ਜੁਗਾਦ ਸਿੰਘ ਤੇ ਦੋਹਤੀ ਬਾਣੀ ਕੌਰ ਸਮੇਤ ਸਕੂਲ ਵਿਖੇ ਪਹੁੰਚੇ। ਪਰਿਵਾਰ ਨੇ ਬੱਬਰ ਕਰਮ ਸਿੰਘ ਤੇ ਹੋਰ ਬੱਬਰ ਸ਼ਹੀਦਾਂ ਨੂੰ ਨਤਮਸਤਕ ਹੋਣ ਉਪਰੰਤ ਆਪਣੇ ਦਾਦਾ ਸਵ. ਮਨਜੀਤ ਸਿੰਘ ਬਾਸੀ ਦੀ ਯਾਦ ਵਿਚ ਸਕੂਲ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ। ਸ. ਰਣਜੀਤ ਸਿੰਘ ਥਾਂਦੀ ਦੇ ਪਰਿਵਾਰ ਵਲੋਂ ਵੀ ਪਹਿਲਾਂ ਲੋੜਵੰਦ ਤੇ ਹੋਣਹਾਰ ਬੱਚਿਆਂ ਦੀਆਂ ਫ਼ੀਸਾਂ ਅਤੇ ਕਿਤਾਬਾਂ ਲਈ ਸਹਾਇਤਾ ਕੀਤੀ ਜਾਂਦੀ ਰਹੀ ਹੈ। ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਵਲੋਂ ਪਰਿਵਾਰ ਦੀ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਜਿਥੇ ਆਰਥਿਕ ਤੌਰ ’ਤੇ ਕੰਮਜ਼ੋਰ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਵਿਚ ਮਦਦ ਮਿਲਦੀ ਹੈ, ਉੱਥੇ ਹੀ ਸਮਾਜ ਦੇ ਹੋਰ ਸਮਰੱਥ ਲੋਕਾਂ ਨੂੰ ਵੀ ਸਿੱਖਿਆ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਯੋਗਦਾਨ ਪਾਉਣ ਦੀ ਪ੍ਰੇਰਨਾ ਮਿਲਦੀ ਹੈ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਪ੍ਰਿੰਸੀਪਲ ਮੈਡਮ ਰਾਜ ਰਾਣੀ, ਰਣਜੀਤ ਸਿੰਘ ਮਾਨ ਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਟਰੱਸਟ ਵਲੋਂ ਪਰਿਵਾਰ ਨੂੰ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਵਾਂਗਰਾਂ ਦੀ ਸੰਗਤ ਵਲੋਂ ਪੀ. ਜੀ. ਆਈ. ਲਈ ਲੰਗਰ ਭੇਜਿਆ ਅਗਲੀ ਖ਼ਬਰ ਸਾਈ ਕਾਲਜ ਵਿਖੇ ਰਵਾਇਤੀ ਖੇਡਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੁਨੇਹਾ
Ad Position 24