30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਨਵਾਂਗਰਾਂ ਦੀ ਸੰਗਤ ਵਲੋਂ ਪੀ. ਜੀ. ਆਈ. ਲਈ ਲੰਗਰ ਭੇਜਿਆ

ਪੋਜੇਵਾਲ ਸਰਾਂ, 30 ਅਕਤੂਬਰ (ਨਵਾਂਗਰਾਈਂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਪੀ. ਜੀ.

Ad Position 21
No active advertisement
ਅਜੀਤ ਡੈਸਕ 31-10-2026
ਪੋਜੇਵਾਲ ਸਰਾਂ, 30 ਅਕਤੂਬਰ (ਨਵਾਂਗਰਾਈਂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੀ ਸਰਬ ਸੰਗਤ ਵਲੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀ ਵਾਲਿਆਂ ਦੀ ਅਪਾਰ ਕਿਰਪਾ ਸਦਕਾ ਪੀ. ਜੀ. ਆਈ. ਚੰਡੀਗੜ੍ਹ ਵਿਖੇ ਪੁੱਜਦੇ ਮਰੀਜ਼ਾਂ ਲਈ ਰੋਜ਼ਾਨਾ ਦੇਸੀ ਘਿਓ ਵਿਚ ਤਿਆਰ ਲੰਗਰ ਭੇਜਣ ਦੀ ਸ਼ੁਰੂ ਕੀਤੀ ਸੇਵਾ ਤਹਿਤ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਪਿੰਡ ਨਵਾਂਗਰਾਂ ਦੀ ਸਰਬ ਸੰਗਤ ਵਲੋਂ ਪੀ. ਜੀ. ਆਈ. ਲਈ ਲੰਗਰ ਭੇਜਿਆ। ਇਸ ਮੌਕੇ ਇਕੱਤਰ ਹੋਈਆਂ ਨਵਾਂਗਰਾਂ ਪਿੰਡ ਦੀਆਂ ਸਮੁੱਚੀਆਂ ਸੰਗਤਾਂ ਨੇ ਕਿਹਾ ਕਿ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲਿਆਂ ਦੀ ਬਦੌਲਤ ਰੋਜ਼ਾਨਾ ਪੀ. ਜੀ. ਆਈ. ਨੂੰ ਲੰਗਰ ਭੇਜਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਨਾਲ ਸਮੁੱਚੀਆਂ ਸੰਗਤਾਂ ਨੂੰ ਦਾਨ ਸੇਵਾ ਜ਼ਰੀਏ ਪੁੰਨਾਂ ਦੀ ਪ੍ਰਾਪਤੀ ਹੋ ਰਹੀ ਹੈ ਉਥੇ ਪੀ. ਜੀ. ਆਈ ’ਚ ਲੋੜਵੰਦ ਮਰੀਜ਼ਾਂ ਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਕਈ ਸਾਲ਼ਾਂ ਤੋਂ ਲਗਾਤਾਰ ਰੋਜ਼ਾਨਾ ਸ਼ੁੱਧ ਭੋਜਨ ਦੀ ਪ੍ਰਾਪਤੀ ਵੀ ਹੋ ਰਹੀ ਹੈ। ਇਸ ਤੋਂ ਇਲਾਵਾ ਪੀ. ਜੀ. ਆਈ. ਦੀ ਬੱਸ ਦੀ ਸੇਵਾ ਵੀ ਨਵਾਂਗਰਾਂ ਦੀ ਸੰਗਤ ਵਲੋਂ ਕੀਤੀ ਗਈ। ਨਵਾਂਗਰਾਂ ਤੋਂ ਪੀ. ਜੀ. ਆਈ. ਨੂੰ ਲੰਗਰ ਸੇਵਾ ਭੇਜਣ ਮੌਕੇ ਮਾਸਟਰ ਸੁਰਜੀਤ ਸਿੰਘ ਹੱਕਲਾ, ਰਾਮ ਸਰੂਪ ਭਾਟੀਆ ਰਿਟਾ. ਡੀ. ਐਸ. ਪੀ., ਮਾਸਟਰ ਖੁਸ਼ਬੀਰ ਚੰਦ ਭਾਟੀਆ, ਮਨੋਹਰ ਲਾਲ ਭਾਟੀਆ ਸਾਬਕਾ ਸਰਪੰਚ, ਏ. ਐਸ. ਆਈ. ਸੋਹਣ ਲਾਲ ਭੂੰਬਲਾ, ਸੋਹਣ ਲਾਲ ਸੇਠੀ, ਜਸਵਿੰਦਰ ਸਿੰਘ ਕਾਲਾ ਪੀ. ਪੀ., ਮਾਸਟਰ ਦਵਿੰਦਰ ਪਾਲ, ਗੁਰਦਿਆਲ ਭਾਟੀਆ, ਸੁਰਿੰਦਰ ਪਾਲ, ਨਿਤਿਨ ਭਾਟੀਆ, ਲਖਵਿੰਦਰ ਬਿੱਟੂ, ਨਰੇਸ਼ ਹੱਕਲਾ, ਰਾਮ ਕੁਮਾਰ ਹੱਕਲਾ ਆਦਿ ਸਮੇਤ ਸਮੂਹ ਸੰਗਤ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਖਾਣ - ਪੀਣ ਦੀਆਂ ਵਸਤਾਂ ਦੀ ਗੁਣਵੱਤਾ ਯਕੀਨੀ ਬਣਾਏ ਸਿਹਤ ਵਿਭਾਗ - ਜਥੇਦਾਰ ਦੋਭਾਲੀ ਅਗਲੀ ਖ਼ਬਰ ਬੱਬਰ ਕਰਮ ਸਿੰਘ ਟਰੱਸਟ ਸਿੱਖਿਆ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ’ਚ ਵੀ ਪਾ ਰਿਹੈ ਯੋਗਦਾਨ
Ad Position 24