31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬਿ੍ਗੇਡੀਅਰ ਰਾਜਕੁਮਾਰ ਵਲੋਂ ਪਿੰਡ ਰੈਲਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 05-05-2026
ਰੱਤੇਵਾਲ, 4 ਮਈ (ਅਸ਼ੋਕ ਕੁਮਾਰ ਲੀਲ)-ਬਿ੍ਗੇਡੀਅਰ ਰਾਜਕੁਮਾਰ ਨੇ ਪਿੰਡ ਰੈਲਮਾਜਰਾ ਵਿਖੇ ਪਾਰਟੀ ਵਰਕਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ, ਜਿਸ ਸੰਬੰਧੀ ਬਿ੍ਗੇਡੀਅਰ ਰਾਜਕੁਮਾਰ ਨੇ ਦੱਸਿਆ ਕਿ ਇਹ ਮੀਟਿੰਗ ਥਾਣੇਦਾਰ ਸਰਦਾਰ ਕਰਨੈਲ ਸਿੰਘ ਦੇ ਨਿਵਾਸ 'ਤੇ ਰੱਖੀ ਗਈ | ਜਿਸ ਵਿਚ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਜਨ-ਜਨ ਤੱਕ ਪਹੁੰਚਾਉਣ ਲਈ ਪਾਰਟੀ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ | ਉਨ੍ਹਾਂ ਦੱਸਿਆ ਕਿ ਸਰਕਾਰ ਦੁਆਰਾ ਲੋਕ ਭਲਾਈ ਦੀਆਂ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ 10 ਲੱਖ ਦਾ ਸਿਹਤ ਬੀਮਾ, ਸਕੂਲਾਂ ਨੂੰ ਅਪਗ੍ਰੇਡ ਕਰਨਾ ਤੇ ਸਿੱਖਿਆ ਨੀਤੀ ਵਿਚ ਕੀਤੇ ਵੱਡੇ ਬਦਲਾਵ, ਜਿਮੀਦਾਰਾਂ ਦੀ ਬੰਜਰ ਭੂਮੀ ਵਿਚ ਲਿਫਟ ਇਰੀਗੇਸ਼ਨ ਤੇ ਕੰਢੀ ਨਹਿਰ ਦਾ ਪਾਣੀ ਪਹੁੰਚਾਉਣਾ, ਸਰਕਾਰੀ ਨੌਕਰੀਆਂ ਮੈਰਿਟ ਦੇ ਆਧਾਰ 'ਤੇ ਯੋਗ ਉਮੀਦਵਾਰਾਂ ਨੂੰ ਦੇਣਾ, ਬਿਜਲੀ ਦੇ ਬਿੱਲਾਂ ਵਿਚ ਭਾਰੀ ਕਟੌਤੀ ਅਤੇ ਬੀਬੀਆਂ ਨੂੰ ਮਾਣ ਭੱਤਾ ਬਾਰੇ ਪਾਰਟੀ ਵਰਕਰਾਂ ਨੂੰ ਜਾਣੂ ਕਰਵਾਇਆ | ਉਹਨਾਂ ਦੱਸਿਆ ਕਿ 'ਆਪ' ਸਰਕਾਰ ਦੁਆਰਾ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ | ਉਨ੍ਹਾਂ ਨੇ ਪਾਰਟੀ ਵਰਕਰਾਂ ਨੂੰ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਜਨ-ਜਨ ਤੱਕ ਪਹੁੰਚਾਉਣ ਲਈ ਜਮੀਨੀ ਪੱਧਰ 'ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਰਦਾਰ ਕਸ਼ਮੀਰ ਸਿੰਘ ਬਾਜਵਾ ਪ੍ਰਧਾਨ ਗੁਰਦੁਆਰਾ ਕਮੇਟੀ, ਸਰਦਾਰ ਸੰਤੋਖ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਯੂਨੀਅਨ ਰਾਜੇਵਾਲ, ਸੇਠੀ ਚੌਧਰੀ ਸਾਬਕਾ ਸਰਪੰਚ, ਹਰਦੀਪ ਸਿੰਘ ਬਾਜਵਾ, ਸੁਭਾਸ਼ ਭਾਟੀਆ, ਸਰਦਾਰ ਸੁੱਚਾ ਸਿੰਘ, ਅਨੋਖ ਸਿੰਘ, ਤਰਸੇਮ ਫੌਜੀ, ਕਾਲੂ ਬਾਵਾ, ਪ੍ਰੀਤਮ ਸਿੰਘ, ਚੌਧਰੀ ਪ੍ਰੇਮ ਚੰਦ, ਦਵਿੰਦਰ ਵੀਰ ਸਿੰਘ ਭੂੰਬਲਾ, ਲਾਲ ਚੰਦ ਬਲਾਕ ਪ੍ਰਧਾਨ ਤੇ ਰਿਸ਼ੀ ਭਨੋਟ ਮੌਕੇ 'ਤੇ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਸਵਤੰਤਰ ਕੁਮਾਰ ਸੁਪਰਡੈਂਟ ਨਵੋਦਿਆ ਵਿਦਿਆਲਿਆ ਪੋਜੇਵਾਲ ਨੂੰ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਪੈਨਸ਼ਨਰ ਐਂਡ ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ <br/>
Ad Position 24