ਪੋਜੇਵਾਲ ਸਰਾਂ, 4 ਮਈ (ਨਵਾਂਗਰਾਈਾ)-ਸਵਤੰਤਰ ਕੁਮਾਰ ਸੁਪਰਡੈਂਟ ਨਵੋਦਿਆ ਵਿਦਿਆਲਿਆ ਪੋਜੇਵਾਲ ਨੂੰ ਨਵੋਦਿਆ ਵਿਦਿਆਲ਼ਿਆ ਦੇ ਸਟਾਫ਼ ਵਲੋਂ ਪਿ੍ੰਸੀਪਲ ਰਵਿੰਦਰ ਕੁਮਾਰ ਦੀ ਅਗਵਾਈ ਵਿਚ ਇਕ ਸਮਾਗਮ ਕਰਕੇ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ ਦਿੱਤੀ ਗਈ | ਇਸ ਮੌਕੇ ਸਵਤੰਤਰ ਕੁਮਾਰ ਨੂੰ ਵਧਾਈ ਦਿੰਦੇ ਹੋਏ ਪਿ੍ੰਸੀਪਲ ਰਵਿੰਦਰ ਕੁਮਾਰ ਨੇ ਕਿਹਾ ਕਿ ਇਨ੍ਹਾਂ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਈ ਹੈ ਤੇ ਉਨ੍ਹਾਂ ਆਪਣੀ ਸਾਰੀ ਸੇਵਾ ਸਾਫ਼ ਸੁਥਰੀ ਕੀਤੀ ਹੈ | ਉਨ੍ਹਾਂ ਦੀ ਸੇਵਾ ਮੁਕਤੀ ਨਾਲ ਨਵੋਦਿਆ ਸੰਮਤੀ ਤੇ ਵਿਦਿਆਲਿਆ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਇਸ ਮੌਕੇ ਸਵਤੰਤਰ ਕੁਮਾਰ ਨੇ ਪਿ੍ੰਸੀਪਲ ਰਵਿੰਦਰ ਕੁਮਾਰ ਤੇ ਸਮੂਹ ਸਟਾਫ਼ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਸਟਾਫ਼ ਵਲੋਂ ਸਵਤੰਤਰ ਕੁਮਾਰ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ | ਇਸ ਤੋਂ ਇਲਾਵਾ ਸਵਤੰਤਰ ਕੁਮਾਰ ਵਲੋਂ ਸਾਰਿਆਂ ਦੇ ਸਨਮਾਨ ਵਿਚ ਆਪਣੇ ਘਰ ਵਿਖੇ ਸਮਾਗਮ ਕੀਤਾ | ਇਸ ਮੌਕੇ ਪਿ੍ੰਸੀਪਲ ਰਵਿੰਦਰ ਕੁਮਾਰ, ਸਮੀਮ ਅੰਸ਼ਾਰੀ ਵਾਈਸ ਪਿ੍ੰਸੀਪਲ, ਸੁਨੀਲ ਕੁਮਾਰ ਲੈਕਚਰਾਰ ਹਿੰਦੀ, ਸੁਦੇਸ਼ ਕਾਦਿਆਨ ਲੈਕ. ਹਿਸਟਰੀ, ਚੌਧਰੀ ਸ਼ਾਮ ਲਾਲ, ਸੰਜੀਵ ਠਾਕੁਰ ਸੀਨੀਅਰ ਅਧਿਆਪਕ ਅੰਗਰੇਜੀ, ਸੀਮਾ ਠਾਕੁਰ ਸੀਨੀਅਰ ਅਧਿਆਪਕ ਅੰਗਰੇਜੀ, ਸੁਦੇਸ ਰਾਣੀ ਮੈਥ ਅਧਿਆਪਕਾ, ਡਾ. ਪੂਜਾ ਰਾਣਾ, ਆਰਟ ਟੀਚਰ, ਮਨੋਜ ਕੁਮਾਰ, ਧੀਰਜ ਕੁਮਾਰ ਆਦਿ ਸਮੇਤ ਸਮੂਹ ਸਟਾਫ ਤੇ ਬੱਚੇ ਹਾਜਰ ਸਨ | ਮੰਚ ਸੰਚਾਲਨ ਮਨੋਜ ਕੁਮਾਰ ਹਿੰਦੀ ਅਧਿਆਪਕ ਨੇ ਕੀਤਾ |