ਕਾਠਗੜ੍ਹ, 4 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਦੀ ਟੀਮ ਵਲੋਂ ਇਕ ਪੰਜ ਸਾਲਾ ਲਵਾਰਿਸ ਮਿ੍ਤਕ ਬੱਚੇ ਦੀ ਲਾਸ਼ ਦਾ ਸਸਕਾਰ ਕਰਵਾਇਆ | ਇਸ ਸੰਬੰਧੀ ਸੁਰਿੰਦਰ ਸ਼ਿੰਦਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੁਲਿਸ ਨੂੰ ਇਕ ਪੰਜ ਸਾਲਾਂ ਦੇ ਲਵਾਰਿਸ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਨੂੰ ਪਹਿਚਾਣ ਵਾਸਤੇ ਬਲਾਚੌਰ ਸਰਕਾਰੀ ਹਸਪਤਾਲ ਵਿਚ ਰੱਖਿਆ ਹੋਇਆ ਸੀ ਪਰ ਉਸ ਦਾ ਦਾ ਕੋਈ ਵੀ ਵਾਲੀ ਵਾਰਸ ਨਹੀਂ ਆਇਆ | ਇਸ ਕਰਕੇ ਆਸਰੋਂ ਚੌਕੀ ਇੰਚਾਰਜ ਸੰਦੀਪ ਸ਼ਰਮਾ ਦੇ ਸਹਿਯੋਗ ਨਾਲ ਬੱਚੇ ਦੀ ਲਾਸ਼ ਦਾ ਸਸਕਾਰ ਪੂਰੇ ਵਿਧੀ ਵਿਧਾਨ ਨਾਲ ਕਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਵਲੋਂ ਹੁਣ ਤੱਕ ਦੀ ਬਾਰ੍ਹਵੀਂ ਲਵਾਰਿਸ ਲਾਸ਼ ਦਾ ਸਸਕਾਰ ਸੀ | ਇਸ ਮੌਕੇ ਚੌਧਰੀ ਬਲਦੇਵ ਰਾਜ, ਦਿਲਬਾਗ ਸਿੰਘ, ਰਿੰਕੂ, ਰਕੇਸ਼ ਖ਼ਾਨ, ਕੁਲਦੀਪ ਸਿੰਘ, ਐਂਬੂਲੈਂਸ ਸੇਵਾਦਾਰ ਮਨੀਸ਼, ਬਲਾਚੌਰ ਤੋਂ ਏ. ਐਸ. ਆਈ. ਰਾਮ ਸਾਹ, ਸੰਜੀਵ ਸੋਨੂੰ, ਮੱਖਣ ਪੰਚ ਆਦਿ ਸਹਿਯੋਗੀ ਹਾਜ਼ਰ ਸਨ |