19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਮਰ ਕੈਂਪ ਮਹਾਂਕੁੰਭ 1 ਜੂਨ ਤੋਂ -ਕਰਨੈਲ ਸਿੰਘ

Ad Position 21
No active advertisement
ਅਜੀਤ ਡੈਸਕ 07-05-2026
ਰਾਹੋਂ, 6 ਮਈ (ਉਂਕਾਰ ਸਿੰਘ ਰਾਠੋਰ)-ਰਾਹੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੀ ਮੀਟਿੰਗ ਨਰਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਭਾਰਤ ਅੰਦਰ ਸੋਹਣਾ ਖੁਸ਼ਹਾਲ ਸਮਾਜ ਸਿਰਜਣ ਹਿੱਤ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਖੇਡਾਂ ਤੇ ਵਿੱਦਿਆ ਵੱਲ ਉਤਸਾਹਿਤ ਕਰਨ ਲਈ ਸਮਾਜਿਕ ਕੁਰੀਤੀਆਂ ਤੇ ਘਾਤਕ ਨਸ਼ਿਆਂ ਤੋਂ ਦੂਰ ਰੱਖਣ ਲਈ ਕਲੱਬ ਪਿਛਲੇ 40 ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹੈ |
ਇਸ ਉਦੇਸ਼ ਨੂੰ ਮੁੱਖ ਰੱਖਦੇ ਹੋਏ ਸਟੇਡੀਅਮ ਵਿਖੇ ਸਲਾਨਾ ਖੇਡਾਂ ਕੱਬਡੀ, ਵਾਲੀਵਾਲ, ਅਥਲੈਟਿਕ ਮਹਾਂਕੁੰਭ, ਖਿਡਾਰੀ, ਵਿਦਿਅਰਥੀ ਮਹਾਂਕੁੰਭ ਵੱਖ-ਵੱਖ ਸਮੇਂ ਖਿਡਾਰੀ ਸਮਰ ਕੈਂਪ ਪ੍ਰਚਾਰ ਕੈਂਪ ਲਗਾਏ ਜਾਦੇ ਹਨ | ਕਰਨੈਲ ਸਿੰਘ ਜਨਰਲ ਸਕੱਤਰ ਨੇ ਅਗਲਾ ਪ੍ਰੋਗਰਾਮ ਦੱਸਿਆ ਕਿ ਕਲੱਬ 1 ਜੂਨ ਤੋਂ ਖਿਡਾਰੀ ਸਮਰ ਕੈਪ ਲਗਾ ਰਹੀ ਹੈ | ਜਿਸ ਸਬੰਧੀ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਕੈਂਪ ਵਿੱਚ ਸ਼ਾਮਿਲ ਕਰਨ | ਕੈਂਪ ਵਿੱਚ ਲੜਕੇ-ਲੜਕੀਆਂ ਸ਼ਾਮਿਲ ਹੋਣਗੇ | ਜਿਹਨਾ ਲਈ ਵਧੀਆ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ | ਮੀਟਿੰਗ ਵਿੱਚ ਦੇਸ ਰਾਜ ਬਜੋ, ਕਸ਼ਮੀਰ ਸਿੰਘ ਮੈਨੇਜਰ, ਸਰਬਜੀਤ ਸਿੰਘ ਛੋਕਰ, ਸੁਖਬੀਰ ਸਿੰਘ ਸਰਪੰਚ, ਸੁਖਦੇਵ ਸਿੰਘ, ਮਹਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਬਿੱਟਾ ਪ੍ਰਧਾਨ, ਮਲਕੀਤ ਸਿੰਘ ਕਾਹਲੋਂ, ਬਲਜੀਤ ਸਿੰਘ ਤਤਲਾ, ਪਾਖਰ ਸਿੰਘ ਚਾਹਲ, ਮਨਦੀਪ ਸਿੰਘ ਰਾਣਾ, ਸਤਪਾਲ ਭਾਟੀਆ, ਕੇਵਲ ਸਿੰਘ ਮਾਹਲ, ਮੀਨਾ ਦੇਵੀ, ਜਤਿੰਦਰ ਸਿੰਘ ਐਡਵੋਕੇਟ, ਦਵਿੰਦਰ ਸਿੰਘ ਸਰਪੰਚ, ਸੁਸ਼ੀਲ ਕੁਮਾਰ ਡਾਇਰੈਕਟਰ ਤੇ ਵੱਡੀ ਗਿਣਤੀ ਵਿੱਚ ਖਿਡਾਰੀ ਸ਼ਾਮਿਲ ਹੋਏ | ਵਿਦੇਸ਼ ਵਿੱਚ ਐਨ.ਆਰ.ਆਈ ਸੁਖਦੇਵ ਸਿੰਘ ਮਾਨ ਚੇਅਰਮੈਨ, ਕਰਨੈਲ ਸਿੰਘ ਪਾਬਲਾ ਵਿੱਤ ਸਕੱਤਰ ਕੈਨੇਡਾ, ਰਸ਼ਪਾਲ ਸਿੰਘ ਸ਼ੇਰਮਾਰ, ਚੇਅਰਮੈਨ ਜਰਨੈਲ ਸਿੰਘ ਨਿਊਜੀਲੈਂਡ, ਜਸਪਾਲ ਗਹੂੰਣੀਆ ਕੈਨੇਡਾ, ਜਗਤਾਰ ਸਿੰਘ ਯੂ.ਕੇ, ਲਵਦੀਪ ਸਿੰਘ ਕੈਨੇਡਾ, ਜਗਜੀਤ ਸਿੰਘ ਆਸਟ੍ਰੇਲੀਆ, ਭੁਪਿੰਦਰ ਪਾਬਲਾ ਆਸਟਰੀਆ, ਜੀਤਾ ਲੰਬੜ ਯੂ.ਕੇ, ਬਲਰਾਜ ਚੀਮਾ ਆਸਟ੍ਰੇਲੀਆ, ਜਗਸੀਰ ਅਸਟ੍ਰੇਲੀਆ, ਉਕਾਰ ਸੰਧੂ ਕੈਨੇਡਾ ਨੇ ਸਮਰ ਕੈਂਪ ਲਈ ਸ਼ੁੱਭਕਾਮਨਾਵਾਂ ਸਾਹਿਤ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਤੇ ਅਸ਼ੀਰਵਾਦ ਭੇਜਿਆ |
Ad Position 22
No active advertisement
ਪਿਛਲੀ ਖ਼ਬਰ ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਆਤਮਿਕ ਸ਼ਾਂਤੀ ਲਈ ਸਹਿਜ ਪਾਠ ਦੇ ਭੋਗ 11 ਨੂੰ ਦਿਲਬਾਗ ਰਾਏ ਮੀਲੂ ਚਾਂਦਪੁ... ਅਗਲੀ ਖ਼ਬਰ ਅਲ ਮਸਤ ਜੋਗਿੰਦਰ ਭਾਜੀ ਦਾ ਜਨਮ ਦਿਨ ਮਨਾਇਆ
Ad Position 24