19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਲ ਮਸਤ ਜੋਗਿੰਦਰ ਭਾਜੀ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 07-05-2026
• ਲੋਕ ਗਾਇਕ ਪੰਮਾ ਡੂਮੇਵਾਲੀਆ ਦੇ ਗੀਤਾਂ 'ਤੇ ਝੂਮੇ ਸ਼ਰਧਾਲੂ
ਬੰਗਾ, 6 ਮਈ (ਧਰਮਵੀਰ ਪਾਲ)-ਅਲਮਸਤ ਜੋਗਿੰਦਰ ਭਾਜੀ ਜੀ ਦੇ ਦਰਬਾਰ ਪਿੰਡ ਖਾਨਖਾਨਾ ਵਿਖੇ ਗੱਦੀ ਨਸ਼ੀਨ ਬੰਤ ਭਾਜੀ ਸਰਕਾਰ ਦੀ ਅਗਵਾਈ ਵਿੱਚ ਅਲਮਸਤ ਜੋਗਿੰਦਰ ਭਾਜੀ ਦਾ 76ਵਾਂ ਜਨਮ ਦਿਨ ਦਰਬਾਰ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ | ਇਸ
ਦੇ ਸਬੰਧ ਵਿੱਚ ਦਰਬਾਰ ਵਿਖੇ ਅਲਮਸਤ ਜੋਗਿੰਦਰ ਭਾਜੀ ਦੇ ਜਨਮ ਦਿਨ ਦਾ ਕੇਕ ਕੱਟ ਕੇ ਸੰਗਤਾਂ ਵਿੱਚ ਵੰਡਿਆਂ ਗਿਆ | ਕੇਕ ਕੱਟਣ ਦੀ ਰਸਮ ਗੱਦੀ ਨਸ਼ੀਨ ਬੰਤ ਭਾਜੀ ਸਰਕਾਰ ਵਲੋਂ ਨਿਭਾਈ ਗਈ | ਇਸ ਉਪਰੰਤ ਸਟੇਜ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿੱਚ ਲਵ ਸਾਦਿਕ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ | ਇਸ ਉਪਰੰਤ ਮਸ਼ਹੂਰ ਕਵਾਲ ਪ੍ਰਵੇਜ਼ ਆਲਮ ਨੇ ਆਪਣੇ ਸੂਫੀਆਨਾ ਕਲਾਮ ਅਤੇ ਕਵਾਲਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਉਪਰੰਤ ਲੋਕ ਗਾਇਕ ਪੰਮਾ ਡੂਮੇਵਾਲ ਨੇ ਆਪਣੇ ਚਰਚਿਤ ਗੀਤ ਗਾਂ ਕੇ ਸੰਗਤਾਂ ਨੂੰ ਝੂਮਣ ਲਾ ਦਿੱਤਾ | ਇਸ ਮੌਕੇ ਗੱਦੀ ਨਸ਼ੀਨ ਬੰਤ ਭਾਜੀ ਸਰਕਾਰ, ਕਮੇਟੀ ਪ੍ਰਧਾਨ ਦੌਲਤ ਰਾਮ, ਸੈਕਟਰੀ ਬਲਵੀਰ ਸੰਧੂ, ਖਜਾਨਚੀ ਡਾ. ਰਮੇਸ਼ ਕਪਿਲ, ਹਰਭਜਨ ਸਿੰਘ ਫੌਜੀ, ਵਿਵੇਕ ਚੰਦਨ ਵਿੱਕੀ, ਯੋਗੇਸ਼ਵਰ ਬਵੇਜਾ, ਸੁਰਿੰਦਰ ਪਾਲ, ਰਾਜਨ ਅਰੋੜਾ, ਭੁਪਿੰਦਰ ਕੁਮਾਰ ਮੰਗੂ, ਰਾਘਵ ਅਗਨੀਹੋਤਰੀ, ਪੁਹਾਰੀ ਨਾਥ, ਵਿਨੇ ਸ਼ਰਮਾ, ਡਾ. ਰਾਹੁਲ ਕਪਿਲ, ਵਿਜੇ ਕੁਮਾਰ, ਕੁਲਵਿੰਦਰ ਗੜਸ਼ੰਕਰ, ਕਮਲਜੀਤ ਸਿੰਘ ਬਿੱਲਾ, ਕੁਲਦੀਪ ਗੜ੍ਹਸ਼ੰਕਰ, ਡਾ. ਦੇਸ ਰਾਜ, ਸਰਪੰਚ ਰਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸਮਰ ਕੈਂਪ ਮਹਾਂਕੁੰਭ 1 ਜੂਨ ਤੋਂ -ਕਰਨੈਲ ਸਿੰਘ ਅਗਲੀ ਖ਼ਬਰ ਗੀਤਕਾਰ ਚੰਨ ਗੁਰਾਇਆ ਵਾਲੇ ਦੀ ਮੌਤ 'ਤੇ ਦੁੱਖ ਪ੍ਰਗਟ
Ad Position 24