ਬੰਗਾ, 8 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪੈਨਸ਼ਨਰਜ਼ ਐਸੋਸੀਏਸ਼ਨ ਬਿਜਲੀ ਬੋਰਡ ਮੰਡਲ ਬੰਗਾ ਦੀ ਇਕ ਮੀਟਿੰਗ ਅਜੀਤ ਰਾਮ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਵੱਖ-ਵੱਖ ਬੁਲਾਰੇ ਜਿਨ੍ਹਾਂ ਵਿਚ ਅਵਤਾਰ ਸਿੰਘ, ਸੁਰਿੰਦਰ ਪਾਲ, ਨਸੀਬ ਚੰਦ, ਮਲਕੀਤ ਚੰਦ, ਰਾਮ ਲੁਭਾਇਆ ਤੇ ਅਜੀਤ ਰਾਮ ਸ਼ਾਮਿਲ ਸਨ, ਨੇ ਕਿਹਾ ਗਿਆ ਕਿ ਇਹ ਬਹੁਤ ਚਿੰਤਾਜਨਕ ਹੈ ਕਿ ਪੀ. ਐਸ. ਪੀ. ਸੀ. ਐਲ. (ਬਿਜਲੀ ਬੋਰਡ) ਦੀ ਮੈਨੇਜਮੈਂਟ ਨੇ ਜਾਇਜ਼ ਡੀ. ਏ./ਡੀ. ਆਰ. ਬਕਾਏ ਦੇਣ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ | ਡੀ. ਏ./ਡੀ.ਆਰ. ਇਕ ਕਾਨੂੰਨੀ ਹੱਕ ਹੈ ਜੋ ਸਰਕਾਰੀ ਪੈਟਰਨ ਨਾਲ ਜੁੜਿਆ ਹੋਇਆ ਹੈ | ਵਿੱਤੀ ਜਾਂ ਰੈਗੂਲੇਟਰੀ ਸੀਮਾਵਾਂ ਦੇ ਬਹਾਨੇ ਬਣਾ ਕੇ ਇਸ ਨੂੰ ਰੋਕਿਆ ਨਹੀਂ ਜਾ ਸਕਦਾ | ਬੁਲਾਰਿਆਂ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਹਮਣੇ ਪੀ. ਐਸ. ਪੀ. ਸੀ. ਐਲ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਮਹਿੰਗਾਈ ਭੱਤਾ/ਮਹਿੰਗਾਈ ਰਾਹਤ ਪੰਜਾਬ ਸਰਕਾਰ ਦੇ ਅਨੁਸਾਰ ਪ੍ਰਦਾਨ ਕੀਤੀ ਜਾਵੇਗੀ | ਪੀ. ਐਸ. ਪੀ. ਸੀ. ਐਲ. ਦੀ ਮੈਨੇਜਮੈਂਟ ਦਾ ਹਾਈ ਕੋਰਟ ਦੇ ਫੈਸਲੇ ਦੇ ਅਨੁਸਾਰ ਡੀ. ਏ/ਡੀ. ਆਰ ਨਾ ਦੇਣਾ ਹਾਈਕੋਰਟ ਦੀ ਤੌਹੀਨ ਹੈ | ਮੀਟਿੰਗ 'ਚ ਅਜੀਤ ਰਾਮ, ਰਾਮ ਲੁਭਾਇਆ, ਕਿ੍ਸ਼ਨ ਸਿੰਘ, ਸੰਤਨ ਸਿੰਘ, ਸੇਵਾ ਸਿੰਘ, ਰਜਿੰਦਰ ਸਿੰਘ, ਨਸੀਬ ਚੰਦ, ਫੁੱਮਣ ਸਿੰਘ, ਸੁਰਿੰਦਰ ਪਾਲ, ਬਲਵੀਰ ਕੁਮਾਰ, ਅਸੋਕ ਕੁਮਾਰ, ਚਰਨਜੀਤ, ਗੁਰਪਾਲ ਲਾਲ, ਜੀਵਨ ਕੁਮਾਰ, ਪਰਮਜੀਤ ਸ਼ਰਮਾ, ਸੁਰਜੀਤ ਸਿੰਘ, ਚਰਨ ਸਿੰਘ ਮੋਹਣ ਲਾਲ, ਧਨਪਤ ਰਾਏ, ਸੰਤੋਖ ਸਿੰਘ, ਸੁੱਚਾ ਰਾਮ, ਪ੍ਰਕਾਸ਼ ਰਾਮ, ਅਵਤਾਰ ਸਿੰਘ, ਮਲਕੀਤ ਚੰਦ ਤੇ ਦੂਧ ਨਾਥ ਆਦਿ ਹਾਜ਼ਰ ਸਨ | ਸਟੇਜ ਦੀ ਕਾਰਵਾਈ ਕਿ੍ਸ਼ਨ ਸਿੰਘ ਵਲੋਂ ਨਿਭਾਈ ਗਈ |