26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਬੀ. ਐੱਸ. ਸੀ. ਭਾਗ ਦੂਜੇ ਸਮੈਸਟਰ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 09-05-2026
ਨਵਾਂਸ਼ਹਿਰ, 8 ਮਈ (ਜਸਬੀਰ ਸਿੰਘ ਨੂਰਪੁਰ)-ਸਥਾਨਕ ਮਾਹਲੋਂ ਸਥਿਤ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਦਾ ਬੀ. ਐੱਸ. ਸੀ. ਨਰਸਿੰਗ ਭਾਗ ਦੂਜਾ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਇਹ ਜਾਣਕਾਰੀ ਸੰਧੂ ਇੰਸਟੀਟਿਊਟ ਦੇ ਪਿ੍ੰਸੀਪਲ ਸ੍ਰੀਮਤੀ ਮਨਪ੍ਰੀਤ ਕੌਰ ਨੇ ਦਿੰਦਿਆਂ ਦੱਸਿਆ ਕਿ ਅਵਨੀਤ ਕੌਰ ਸਪੁੱਤਰੀ ਅਵਤਾਰ ਸਿੰਘ ਨੇ 10 'ਚੋ 8.48 ਗ੍ਰੇਡ ਹਾਸਿਲ ਕਰਕੇ ਪਹਿਲਾ, ਰਾਜਵੀਰ ਕੌਰ ਸਪੁੱਤਰੀ ਅਸ਼ਪਾਲ ਸਿੰਘ ਨੇ 7.95 ਗ੍ਰੇਡ ਲੈ ਕੇ ਦੂਜਾ ਅਤੇ ਦਿਲਪ੍ਰੀਤ ਕੌਰ ਸਪੁੱਤਰੀ ਲਖਬੀਰ ਸਿੰਘ ਨੇ 7.45 ਗ੍ਰੇਡ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਇਸ ਮੌਕੇ ਡਾਇਰੈਕਟਰ ਡਾ. ਦਵਿੰਦਰਪਾਲ ਸਿੰਘ, ਡਾਇਰੈਕਟਰ ਮੈਡਮ ਸ਼ਿਲਵੀਆ ਕੇ. ਸੰਧੂ ਤੇ ਪਿ੍ੰਸੀਪਲ ਮੈਡਮ ਮਨਪ੍ਰੀਤ ਕੌਰ ਨੇ ਟਾਪਰ ਰਹਿਣ ਵਾਲੀਆਂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਇਹ ਨਤੀਜਾ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਤੇ ਅਧਿਆਪਕਾਂ ਦੀ ਯੋਗ ਅਗਵਾਈ ਦਾ ਸਿੱਟਾ ਹੈ | ਪ੍ਰਬੰਧਕਾਂ ਨੇ ਵਿਦਿਆਰਥਣਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ 'ਚ ਇਨਵੈਸਟਿਚਰ ਸਮਾਗਮ ਕਰਵਾਇਆ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਬਿਜਲੀ ਬੋਰਡ ਮੰਡਲ ਬੰਗਾ ਦੇ ਅਹੁਦੇਦਾਰਾਂ ਤੇ ਮੈਂਬਰਾਨ ਵਲੋਂ ਧਰਨਾ
Ad Position 24