ਕਾਠਗੜ੍ਹ, 9 ਮਈ (ਕਲੇਰ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਸਰਪੰਚ ਅਮਿਤ ਕੁਮਾਰ ਸੇਠੀ ਥੋਪੀਆ ਨੇ ਦੱਸਿਆ ਕਿ ਇਕ ਵਿਸ਼ੇਸ਼ ਮੀਟਿੰਗ 10 ਮਈ ਨੂੰ ਸਾਹਿਬ ਢਾਬਾ ਨੇੜੇ ਸੁੱਧਾਮਾਜਰਾ ਵਿਖੇ ਰੱਖੀ ਗਈ ਸੀ, ਉਹ ਵਿਸ਼ੇਸ਼ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਹੈ | ਸੇਠੀ ਥੋਪੀਆ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਕਿਸੇ ਵੱਡੇ ਆਗੂ ਨੇ ਮੀਟਿੰਗ ਨੂੰ ਸੰਬੋਧਨ ਕਰਨਾ ਸੀ, ਪਰ ਉਨ੍ਹਾਂ ਦਾ ਅਚਾਨਕ ਹੀ ਪ੍ਰੋਗਰਾਮ ਮੁਲਤਵੀ ਹੋ ਗਿਆ, ਜਿਸ ਕਾਰਨ ਮੀਟਿੰਗ ਕੁਝ ਸਮੇਂ ਲਈ ਅੱਗੇ ਪਾ ਦਿੱਤੀ ਗਈ ਹੈ |