14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਰਕਾਰੀ ਹਾਈ ਸਕੂਲ ਸਹਾਬਪੁਰ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 13-05-2026
ਨਵਾਂਸ਼ਹਿਰ, 12 ਮਈ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਹਾਈ ਸਕੂਲ ਸਹਾਬਪੁਰ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ ਨੇ ਦੱਸਿਆ ਕਿ ਪ੍ਰਭਲ਼ੀਨ ਨੇ 86.46 ਫ਼ੀਸਦੀ, ਹਰਨੀਤ ਕੌਰ ਨੇ 84 ਫ਼ੀਸਦੀ, ਖੁਸ਼ੀ ਦੇਵੀ ਨੇ 83.23 ਫ਼ੀਸਦੀ ਅਤੇ ਸੁਖਮਨਪ੍ਰੀਤ ਕੌਰ ਨੇ 82.76 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਦੂਜਾ, ਤੀਸਰਾ ਤੇ ਚੌਥਾ ਸਥਾਨ ਹਾਸਿਲ ਕੀਤਾ ਹੈ | ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ ਨੇ ਸਮੂਹ ਸਟਾਫ਼ ਵਲੋਂ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੂੰ ਟਰਾਫ਼ੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਰੀਨਾ ਦੇਵੀ ਪੰਜਾਬੀ ਅਧਿਆਪਕਾ, ਨਵਜੋਤ ਕੌਰ ਅੰਗਰੇਜ਼ੀ ਅਧਿਆਪਕਾ, ਨਵਜੋਤ ਸ਼ਰਮਾ ਸਾਇੰਸ ਅਧਿਆਪਕਾ, ਹਰਜੀਤ ਕੌਰ ਸਮਾਜਿਕ ਸਿੱਖਿਆ ਅਧਿਆਪਕਾ, ਰਿੱਤਿਕਾ ਮੈਥ ਅਧਿਆਪਕਾ, ਰੇਖਾ ਸੂਦ ਕਲਰਕ, ਰਜਨੀ ਬਾਲਾ ਕੰਪਿਊਟਰ ਫੈਕਲਟੀ ਵਲੋਂ ਕੀਤੀ ਗਈ ਮਿਹਨਤ ਲਈ ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ ਵਲੋਂ ਸ਼ਲਾਘਾ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਜੈਨ ਮਾਡਲ ਸਕੂਲ ਬੰਗਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਨੌਨੀ ਮਾਡਲ ਸਕੂਲ ਦਾ ਨਤੀਜਾ ਰਿਹਾ ਸ਼ਤ-ਪ੍ਰਤੀਸ਼ਤ
Ad Position 24