14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਹੈਪੀ ਮਾਡਲ ਹਾਈ ਸਕੂਲ ਰਾਹੋਂ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 13-05-2026
ਰਾਹੋਂ, 12 ਮਈ (ਉਂਕਾਰ ਸਿੰਘ ਰਾਠੋਰ)-ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਸਵੀਂ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਹੈਪੀ ਮਾਡਲ ਹਾਈ ਸਕੂਲ ਰਾਹੋਂ ਦੇ ਸਾਰੇ ਬੱਚੇ ਬਹੁਤ ਵਧੀਆ ਨੰਬਰ ਲੈ ਕੇ ਪਾਸ ਹੋਏ | ਸਕੂਲ ਦੇ ਪਿ੍ੰਸੀਪਲ ਰਣਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਗੇ ਤੋਂ ਹੋਰ ਮਿਹਨਤ ਕਰਨਾ ਤੇ ਆਪਣੇ ਮਾਤਾ-ਪਿਤਾ, ਅਧਿਆਪਕਾ ਤੇ ਇਲਾਕੇ ਦਾ ਨਾਂਅ ਰੌਸ਼ਨ ਕਰਨਾ | ਇਨ੍ਹਾਂ ਨਤੀਜਿਆਂ 'ਚੋਂ ਪਹਿਲਾ ਸਥਾਨ ਹਿਮਾਨੀ ਕੌਰ ਸਪੁੱਤਰੀ ਕੁਲਦੀਪ 93 ਫ਼ੀਸਦੀ ਤੇ ਦੂਜਾ ਸਥਾਨ ਰੀਤੀਕਾ ਸਪੁੱਤਰੀ ਮੰਗਤ ਰਾਮ, 91 ਫ਼ੀਸਦੀ ਤੀਜਾ ਸਥਾਨ ਗੁਰਪ੍ਰੀਤ ਕੌਰ ਸਪੁੱਤਰੀ ਲਖਵਿੰਦਰ ਸਿੰਘ 89 ਫ਼ੀਸਦੀ ਤੇ ਚੌਥਾ ਸਥਾਨ ਅਵਨੀਤ ਕੌਰ ਸਪੁੱਤਰੀ ਜਤਿੰਦਰ ਸਿੰਘ 89 ਫ਼ੀਸਦੀ ਨੇ ਪ੍ਰਾਪਤ ਕੀਤਾ | ਐਮ. ਡੀ. ਜਗੀਰ ਸਿੰਘ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਅਧਿਆਪਕ ਤੇ ਮਾਪਿਆਂ ਦੀ ਵੀ ਇਸ ਮਿਹਨਤ ਅਤੇ ਲਗਨ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸਮੂਹ ਸਟਾਫ਼ ਨਰੇਸ਼ ਕੁਮਾਰੀ, ਕਾਂਤਾ ਰਾਣੀ, ਰਵਿੰਦਰ ਮਾਨ, ਨੀਸ਼ ਸੋਢੀ, ਰਮਨਦੀਪ, ਮਨੀਸ਼ਾ, ਕੁਲਵਿੰਦਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਔੜ ਸਕੂਲ ਦੀ ਮਨਪ੍ਰੀਤ ਕੌਰ ਨੇ ਮੈਰਿਟ ਸੂਚੀ 'ਚ ਦਰਜ ਕਰਵਾਇਆ ਨਾਂਅ ਜ਼ਿਲੇ੍ਹ 'ਚੋਂ ਪ੍ਰਾਪਤ ਕੀਤਾ ਦੂਜਾ ਸਥਾਨ ਅਗਲੀ ਖ਼ਬਰ ਸਰਕਾਰੀ ਸਕੂਲ ਰੱਤੇਵਾਲ ਦੀ ਵਿਦਿਆਰਥਣ ਮੁਸਕਾਨ ਨੇ ਜ਼ਿਲ੍ਹੇ 'ਚੋਂ ਕੀਤਾ ਤੀਜਾ ਸਥਾਨ ਹਾਸਿਲ
Ad Position 24