ਬੰਗਾ, 12 ਮਈ (ਧਰਮਵੀਰ ਪਾਲ)-ਸਤਲੁਜ ਪਬਲਿਕ ਸਕੂਲ ਬੰਗਾ ਵਿਖੇ ਮਾਂ ਦਿਵਸ ਮਨਾਇਆ, ਜਿਸ ਵਿਚ ਬੱਚਿਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੂੰ ਵੀ ਬੁਲਾਇਆ | ਪ੍ਰੋਗਰਾਮ ਦਾ ਆਗਾਜ਼ ਸ਼ਮਾ ਰੌਸ਼ਨ ਕਰਕੇ ਕੀਤਾ | ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ ਤੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਤੋਂ ਬਹੁਤ ਸਾਰੀਆਂ ਗਤੀਵਿਧੀਆਂ ਤੇ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ, ਜਿਸ ਵਿਚ ਮਿਊਜ਼ੀਕਲ ਚੇਅਰ, ਗੇਂਦ ਪਾਸ ਕਰਨਾ, ਸਟੋਰੀ ਟੈਲੀਗ ਵਰਗੀਆਂ ਖੇਡਾਂ ਕਰਵਾਈਆਂ | ਇਸ ਮੌਕੇ ਬੱਚਿਆਂ ਦੇ ਦਾਦਾ-ਦਾਦੀ, ਨਾਨਾ-ਨਾਨੀ ਦੁਆਰਾ ਆਪਣੇ ਜੀਵਨ ਦਾ ਤਜ਼ਰਬਾ ਵੀ ਸਾਰਿਆਂ ਨਾਲ ਸਾਂਝਾ ਕੀਤਾ | ਇਸ ਮੌਕੇ ਤੀਜੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਸਵਾਗਤੀ ਡਾਂਸ ਪੇਸ਼ ਕੀਤਾ, ਚੌਥੀ ਤੇ ਪੰਜਵੀਂ ਦੇ ਵਿਦਿਆਰਥੀਆਂ ਦੁਆਰਾ ਮਾਂ ਬਾਪ ਦੇ ਮਹੱਤਵ ਨੂੰ ਦਰਸਾਉਦਾ ਨਾਟਕ ਪੇਸ਼ ਕੀਤਾ | ਛੇਵੀ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਮਨੋਰੰਜਨ ਭਰਪੂਰ ਡਾਂਸ ਪੇਸ਼ ਕੀਤਾ | ਇਸ ਤਰ੍ਹਾਂ ਬਾਰਵੀਂ ਜਮਾਤ ਦੀਆਂ ਵਿਦਿਆਰਥਣਾ ਦੁਆਰਾ ਗਿੱਧਾ ਪੇਸ਼ ਕੀਤਾ | ਇਸ ਮੌਕੇ ਸਕੂਲ ਦੇ ਡਾਇਰੈਕਟਰ ਪਾਲ ਸਿੰਘ ਪੂਨੀਆ ਤੇ ਮੈਡਮ ਅੰਮਿ੍ਤਪ੍ਰੀਤ ਕੌਰ ਦੁਆਰਾ ਪਹੁੰਚੇ ਬੱਚਿਆਂ ਦੇ ਮਾਪਿਆਂ ਦਾ ਸਵਾਗਤ ਕੀਤਾ | ਸਕੂਲ ਪਿ੍ੰਸੀਪਲ ਅਜੇ ਸ਼ਰਮਾ ਦੁਆਰਾ ਵੀ ਇਸ ਮੌਕੇ ਭਾਸ਼ਨ ਦਿੱਤਾ |