14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੇ ਸ਼ਰਧਾਂਜਲੀ ਸਮਾਗਮ ਵਿਚ ਅਨੇਕਾਂ ਪਤਵੰਤੇ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 13-05-2026
ਪੋਜੇਵਾਲ ਸਰਾਂ, 12 ਮਈ (ਨਵਾਂਗਰਾਈ)-ਪਿਛਲੇ ਦਿਨੀਂ ਪਿੰਡ ਚਾਂਦਪੁਰ ਰੁੜਕੀ ਦੇ ਚੌਧਰੀ ਦਿਲਬਾਗ ਰਾਏ ਮੀਲੂ ਸਪੁੱਤਰ ਸਵ: ਚੌਧਰੀ ਬਲਵੰਤ ਰਾਏ ਅਕਾਲ ਚਲਾਣਾ ਕਰ ਗਏ ਸੀ, ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਉਪਰੰਤ ਚੌਧਰੀ ਦਿਲਬਾਗ ਰਾਏ ਮੀਲੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਬਾਬਾ ਰਜਿੰਦਰ ਸਿੰਘ ਖੰਡੂਪੁਰ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਦੌਰਾਨ ਕਿਹਾ ਕਿ ਮੌਤ ਇਕ ਅਟੱਲ ਸਚਾਈ ਹੈ ਇਸ ਨੂੰ ਕਦੇ ਵੀ ਝੁਠਲਾਇਆ ਨਹੀਂ ਜਾ ਸਕਦਾ | ਪਰ ਜੋ ਮਨੁੱਖ ਇਸ ਮਨੁੱਖਾ ਜੀਵਨ ਵਿਚ ਪ੍ਰਭ ਸਿਮਰਨ ਕਰਦਾ ਹੈ ਉਸ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ | ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ, ਸੰਦੀਪ ਕੁਮਾਰ ਸੋਨੂੰ ਭਾਟੀਆ ਭਾਜਪਾ ਆਗੂ, ਮੈਨੇਜਰ ਸਤਨਾਮ ਸਿੰਘ, ਨਰੇਸ਼ ਕੁਮਾਰੀ ਕਟਾਰੀਆ ਮੈਨੇਜਰ, ਰਣਵੀਰ ਸਿੰਘ ਭਾਟੀਆ ਆਸਰੋਂ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਸਾਬਕਾ ਚੇਅਰਮੈਨ, ਜਤਿੰਦਰ ਸਿੰਘ ਜਿੰਦੂ ਸਰਪੰਚ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬਿੰਦਰ ਕੁਮਾਰ ਸਾਬਕਾ ਸਰਪੰਚ, ਠੇਕੇਦਾਰ ਰੋਸ਼ਨ ਲਾਲ, ਸੁਭਾਸ਼ ਚੰਦ ਸਾਬਕਾ ਖੇਤੀਬਾੜੀ ਅਫਸਰ, ਤਿਲਕ ਰਾਜ ਬੱਗੂਵਾਲ, ਨਰਿੰਦਰ ਮੀਲੂ, ਹਰਮੇਲ ਲਾਲ ਮੀਲੂ, ਜਗਤਾਰ ਸਿੰਘ ਹੈੱਡ ਗ੍ਰੰਥੀ, ਅਵਤਾਰ ਸਿੰਘ ਦਿਆਲ, ਬਿੰਦਰ ਪੋਸਵਾਲ, ਜੋਗਰਾਜ ਬੀਟਨ, ਮਦਨ ਲਾਲ ਬੂਥਗੜ, ਬਲਵੀਰ ਸਾਬਕਾ ਸਰਪੰਚ, ਸ਼ਮਸ਼ੇਰ ਸਿੰਘ, ਸੁੱਚਾ ਸਿੰਘ, ਰਾਜ ਕੁਮਾਰ, ਸਤਪਾਲ ਸਿੰਘ, ਭੁਪਿੰਦਰ ਬੂਲੇਵਾਲ, ਨਿੱਕਾ ਨੰਬੜਦਾਰ, ਸਤਨਾਮ ਸਿੰਘ ਸਰਪੰਚ ਕਟਵਾਰਾਂ, ਜੁਗਲ ਗੜ੍ਹਸ਼ੰਕਰ, ਸੋਮ ਨਾਥ ਗੜ੍ਹਸ਼ੰਕਰ, ਮੰਗਤ ਰਾਏ ਨੰਬਰਦਾਰ, ਬਿੱਟੂ ਨੰਬਰਦਾਰ, ਚਰਨਜੀਤ ਪਟਵਾਰੀ, ਧਰਮ ਚੰਦ ਬਿੱਟੂ, ਚਾਨਣ ਸਿੰਘ ਪਟਵਾਰੀ, ਦਰਸ਼ਨ ਚਾਹੜ ਕਟਵਾਰਾ, ਰਾਕੇਸ਼ ਕੁਮਾਰ ਕਟਵਾਰਾ, ਵਿੱਕੀ ਕਰੀਮਪੁਰ ਚਾਹਵਾਲਾ, ਦੀਪਕ ਕੁਮਾਰ ਕਰੀਮਪੁਰ ਚਾਹਵਾਲਾ, ਕਮਲ ਕੁਮਾਰ, ਰਾਮ ਦਾਸ, ਤੇਲਾ ਰਾਮ ਆਦਿ ਸਮੇਤ ਰਿਸ਼ਤੇਦਾਰ ਅਤੇ ਮਿੱਤਰ ਸੱਜਣ ਹਾਜਰ ਸਨ | ਇਸ ਮੌਕੇ ਚੌਧਰੀ ਦਿਲਬਾਗ ਰਾਏ ਦੇ ਸਪੁੱਤਰ ਸੁਖਵਿੰਦਰ ਸਿੰਘ, ਭਰਾ ਬਲਦੇਵ ਸਿੰਘ ਮੀਲੂ ਅਤੇ ਹਰਦੇਵ ਸਿੰਘ ਮੀਲੂ ਨੇ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਣ 'ਤੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਸਿਆਸਤ 'ਚ ਜਾਂਚ ਏਜੰਸੀਆਂ ਦੀ ਵਰਤੋਂ ਨਖਿੱਧ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ-ਵੜੈਚ ਅਗਲੀ ਖ਼ਬਰ ਕੇ. ਵੀ. ਕੇ. ਲੰਗੜੋਆ ਨੇ 7 ਦਿਨਾ ਕਿੱਤਾ ਮੁਖੀ ਸਿਖਲਾਈ ਕੋਰਸ ਲਗਾਇਆ
Ad Position 24