ਔੜ/ਝਿੰਗੜਾਂ, 14 ਮਈ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਸ਼ਨੀ ਦੇਵ ਦਾ ਜਨਮ ਦਿਨ ਮੁੱਖ ਸੇਵਾਦਾਰ ਪੰਡਤ ਵੀ. ਕੇ. ਜੌਹਲ ਬੰਗਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਮਈ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪੰਡਿਤ ਕਾਂਸੀ ਰਾਮ ਬੰਗਿਆਂ ਵਾਲੇ ਤੇ ਪੰਡਿਤ ਵੀ. ਕੇ. ਜੌਹਲ ਬੰਗਿਆਂ ਵਾਲਿਆਂ ਨੇ ਦੱਸਿਆ ਕਿ ਸਵੇਰੇ 9 ਵਜੇ ਹਵਨ ਪੂਜਾ ਕੀਤੀ ਜਾਵੇਗੀ ਤੇ ਬਾਅਦ ਦੁਪਹਿਰ 3 ਤੋਂ ਸ਼ਾਮ 5.30 ਵਜੇ ਤੱਕ ਸ਼ਨੀ ਦੇਵ ਦੀ ਚੌਕੀ ਲਗਾਈ ਜਾਵੇਗੀ, ਜਿਸ ਵਿਚ ਗਾਇਕ ਬੰਟੀ ਸ਼ਾਰਦਾ ਐਂਡ ਪਾਰਟੀ ਮਾਹਿਲ ਗਹਿਲਾਂ ਵਾਲਿਆਂ ਵਲੋਂ ਸ਼ਨੀ ਦੇਵ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਉਪਰੰਤ ਪੰਡਤ ਕਾਂਸੀ ਰਾਮ ਬੰਗਿਆਂ ਵਾਲਿਆਂ ਵਲੋਂ ਸ਼ਨੀ ਦੇਵ ਦੀ ਆਰਤੀ ਕੀਤੀ ਜਾਵੇਗੀ | ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ |