19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ ਵਿਖੇ ਏ. ਸੀ. ਖਰੀਦ ਆਫਰ ਮੇਲਾ ਸ਼ੁਰੂ

Ad Position 21
No active advertisement
ਅਜੀਤ ਡੈਸਕ 15-05-2026
ਬੰਗਾ, 14 ਮਈ (ਕਰਮ ਲਧਾਣਾ)-ਭਿਆਨਕ ਗਰਮੀ ਦੇ ਇਸ ਮੌਸਮ ਦੇ ਚਲਦਿਆਂ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਐਚ. ਆਰ. ਇਲੈਕਟ੍ਰਾਨਿਕਸ ਪਲਾਜਾ ਗੜ੍ਹਸ਼ੰਕਰ ਰੋਡ ਬੰਗਾ ਵਿਖੇ ਏ. ਸੀ. ਖਰੀਦ ਆਫਰ ਮੇਲਾ ਧੂਮ ਧਾਮ ਨਾਲ ਆਰੰਭ ਹੋ ਗਿਆ ਹੈ | ਮੇਲੇ ਦੇ ਉਦਘਾਟਨ ਮੌਕੇ ਪਲਾਜਾ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਲਧਾਣਾ ਉੱਚਾ ਤੇ ਸਹਾਇਕ ਮੈਨੇਜਿੰਗ ਡਾਇਰੈਕਟਰ ਸ. ਹਰਜੋਤ ਸਿੰਘ ਲਧਾਣਾ ਉੱਚਾ ਨੇ ਦੱਸਿਆ ਹੈ ਕਿ ਇਸ ਇਲੈਕਟ੍ਰਾਨਿਕ ਸਾਮਾਨ ਦੇ ਖ੍ਰੀਦ ਕੇਂਦਰ ਵਿਚ ਏ. ਸੀ. ਦੇ ਖ੍ਰੀਦਦਾਰਾਂ ਲਈ ਖਾਸ ਫਾਇਨੈਂਸ ਪ੍ਰਾਪਤੀ, ਬੱਚਤ ਆਫ਼ਰ ਦੀ ਸ਼ੁਰੂਆਤ ਕੀਤੀ ਗਈ ਹੈ | ਹੁਣ ਗਾਹਕ ਜ਼ੀਰੋ ਡਾਊਨ ਪੇਮੈਂਟ ਅਤੇ ਜ਼ੀਰੋ ਵਿਆਜ ਈ. ਐਮ. ਆਈ. ਦੀ ਸਹੂਲਤ ਨਾਲ ਆਪਣੀ ਪਸੰਦ ਦਾ ਏ. ਸੀ. (ਏਅਰ ਕੰਡੀਸ਼ਨਰ) ਅਸਾਨ ਕਿਸ਼ਤਾਂ 'ਤੇ ਘਰ ਲੈ ਕੇ ਜਾ ਸਕਦੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਬਜਾਜ ਫਾਇਨੈਂਸ ਤੇ ਆਈ. ਡੀ. ਐਫ. ਸੀ ਫਸਟ ਬੈਂਕ ਰਾਹੀਂ ਗਾਹਕਾਂ ਨੂੰ ਤੁਰੰਤ ਤੇ ਅਸਾਨ ਫਾਇਨੈਂਸ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਨਾਲ ਬਿਨਾ ਵੱਡੀ ਇਕਮੁਸਤ ਰਕਮ ਦਿੱਤੇ ਏ. ਸੀ. ਖ੍ਰੀਦਣਾ ਹੋਰ ਵੀ ਸੌਖਾ ਬਣ ਗਿਆ ਹੈ | ਇਸ ਤੋਂ ਇਲਾਵਾ ਚੋਣਵੇਂ ਕ੍ਰੈਡਿਟ ਤੇ ਡੈਬਿਟ ਕਾਰਡ ਸਕੀਮਾਂ 'ਤੇ ਗਾਹਕ ਨੂੰ ਪੰਜ ਹਜ਼ਾਰ ਰੁਪਏ ਤੱਕ ਕੈਸ਼ ਬੈਕ ਦਾ ਲਾਭ ਮਿਲ ਰਿਹਾ ਹੈ | ਪਿਛਲੇ ਸਾਲ ਨਾਲੋਂ ਇਸ ਵਾਰ ਏ. ਸੀ. ਲਗਪਗ ਛੇ ਹਜ਼ਾਰ ਰੁਪਏ ਨਾਲ ਸਸਤਾ ਮਿਲ ਰਿਹਾ ਹੈ | ਉਨ੍ਹਾਂ ਹੋਰ ਸਹੂਲਤਾਂ ਦਾ ਖੁਲਾਸਾ ਕਰਦਿਆਂ ਦੱ ਸਿਆ ਏ. ਸੀ. ਖ੍ਰੀਦਣ 'ਤੇ ਮੁਫ਼ਤ ਡਲਿਵਰੀ, ਮੁਫ਼ਤ ਫਿਟਿੰਗ, ਮੁਫ਼ਤ ਬਾਡੀ ਕਵਰ, ਮੁਫ਼ਤ ਆਊਟਡੋਰ ਸਟੈਂਡ ਤੇ ਇਕ ਆਕਰਸ਼ਕ ਗਿਫਟ ਵੀ ਦਿੱਤਾ ਜਾ ਰਿਹਾ ਹੈ | ਸ. ਹਰਜਿੰਦਰ ਸਿੰਘ ਐਮ. ਡੀ. ਨੇ ਦੱਸਿਆ ਕਿ ਗਾਹਕ ਵਟਸਐਪ ਰਾਹੀਂ ਤੁਰੰਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ | ਵੱਖ-ਵੱਖ ਕੰਪਨੀਆਂ ਦੇ ਨਵੇਂ ਏ. ਸੀ. ਮਾਡਲਾਂ ਨਾਲ ਵਿਸ਼ੇਸ਼ ਆਫਰਜ਼ ਦਾ ਲਾਭ ਪ੍ਰਾਪਤ ਕਰ ਸਕਦੇ ਹਨ | ਇਸ ਮੌਕੇ ਜੀ. ਐਸ. ਫਾਇਨੈਂਸ ਕੰਪਨੀ ਦੇ ਐਮ. ਡੀ. ਗੁਰਚਰਨ ਸਿੰਘ ਕਾਹਮਾ, ਐਚ. ਆਰ. ਗਰੁੱਪ ਦੇ ਮੈਨੇਜਰ ਸੁਖਜਿੰਦਰ ਸਿੰਘ, ਹਰਪ੍ਰੀਤ ਕੌਰ ਮੁੱਖ ਪ੍ਰਬੰਧਕ ਐਚ. ਆਰ. ਇਲੈਕਟ੍ਰਾਨਿਕਸ ਪਲਾਜਾ, ਮੈਡਮ ਪੂਜਾ, ਮੈਡਮ ਪੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐਮ. ਆਰ. ਸਿਟੀ ਪਬਲਿਕ ਸਕੂਲ ਬਲਾਚੌਰ ਦਾ ਜਮਾਤ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ-ਹੁੰਦਲ
Ad Position 24