ਬਲਾਚੌਰ, 14 ਮਈ (ਨਰੇਸ਼ ਧੌਲ)-ਸੀ. ਬੀ. ਐਸ. ਈ. ਵਲੋਂ ਐਲਾਨੇ ਨਤੀਜਿਆਂ ਦੌਰਾਨ ਇਲਾਕੇ ਦੀ ਨਾਮਵਰ ਸੰਸਥਾ ਐਮ. ਆਰ. ਸਿਟੀ ਪਬਲਿਕ ਸਕੂਲ, ਬਲਾਚੌਰ ਦਾ ਜਮਾਤ 12ਵੀਂ ਦਾ ਨਤੀਜਾ 100 ਫੀਸਦੀ ਤੇ ਪੂਰੀ ਤਰ੍ਹਾਂ ਸ਼ਾਨਦਾਰ ਰਿਹਾ | ਸਕੂਲ ਦੇ ਚੇਅਰਮੈਨ ਬਾਬੂ ਰਾਮ ਜੀ ਦਾਸ ਤੇ ਪਿ੍ੰਸੀਪਲ ਰਿਤੂ ਬਤਰਾ ਨੇ ਦੱਸਿਆ ਕਿ ਇਸ ਵਾਰ ਕੁਲ 236 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸਾਰੇ ਹੀ ਵਿਦਿਆਰਥੀ ਸਫਲ ਰਹੇ | ਨਤੀਜਿਆਂ ਦੌਰਾਨ ਜਿਥੇ ਬਾਕੀ ਸਮੁੱਚੇ ਵਿਦਿਆਰਥੀਆਂ ਨੇ ਚੰਗੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ ਉੱਥੇ ਹਿਊਮੈਨਿਟੀਜ਼ ਸਟ੍ਰੀਮ 'ਚੋਂ ਅਰਪਣ ਤੇ ਸਿਮਰਨਪ੍ਰੀਤ ਕੌਰ ਨੇ 98.2 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲਵਪ੍ਰੀਤ ਕੌਰ ਨੇ 96.6 ਫੀਸਦੀ ਨਾਲ ਦੂਜਾ ਤੇ ਭਾਰਤੀ ਖੇਪੜ ਨੇ 96.2 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ ਵਿਚੋਂ ਜੀਨਲ ਸ਼ਰਮਾ ਨੇ 96.4 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਜੈਸਮੀਨ ਮੇਨਕਾ ਤੇ ਪ੍ਰਭਜੋਤ ਸੈਣੀ ਨੇ 95.4 ਫੀਸਦੀ ਨਾਲ ਦੂਜਾ ਤੇ ਵਿਸ਼ਾਲੀ ਨੇ 94.2 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਸਟਰੀਮ ਮੈਡੀਕਲ ਸਟੀਮ 'ਚੋਂ ਪਰਮਿੰਦਰ ਕੌਰ ਨੇ 92.2 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ਼ਤਿਾ ਚੌਧਰੀ ਨੇ 92 ਫੀਸਦੀ ਨਾਲ ਦੂਜਾ ਤੇ ਵੰਸ਼ਿਕਾ ਚੇਚੀ ਨੇ 90.8 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਸਾਇੰਸ ਸਟਰੀਮ (ਨਾਨ-ਮੈਡੀਕਲ ਸਟ੍ਰੀਮ) 'ਚੋਂ ਜਸ਼ਨਦੀਪ ਸਿੰਘ ਤੇ ਤਨਿਸ਼ ਸ਼ਰਮਾ ਨੇ 88.8 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਹਰਸ਼ਲ ਭਾਟੀਆ ਨੇ 88.6 ਫੀਸਦੀ ਨਾਲ ਦੂਜਾ ਤੇ ਦਿਕਸ਼ਾ ਕੁਮਾਰੀ ਨੇ 87.4 ਫੀਸਦੀ ਨਾਲ ਤੀਜਾ ਸਥਾਨ ਹਾਸਿਲ ਕੀਤਾ | ਅੰਗਰੇਜ਼ੀ ਵਿਸ਼ੇ ਵਿਚ ਗੁਰਲੀਨ ਕੌਰ, ਰਿਧਿਮਾ ਚੌਧਰੀ, ਤਵਲੀਨ ਕੌਰ, ਜੈਸਮੀਨ ਮੇਨਕਾ ਤੇ ਜੀਨਲ ਸ਼ਰਮਾ ਨੇ 100 'ਚੋਂ 100 ਅੰਕ ਪ੍ਰਾਪਤ ਕੀਤੇ | ਬਾਇਓਲੋਜੀ ਵਿਸ਼ੇ ਵਿੱਚ ਗੁਰਲੀਨ ਕੌਰ ਨੇ 100 ਵਿੱਚੋਂ 100 ਅੰਕ ਹਾਸਿਲ ਕੀਤੇ | ਪੋਲਿਟੀਕਲ ਸਾਇੰਸ ਵਿਸ਼ੇ ਵਿਚ ਅਰਪਣ ਤੇ ਸਿਮਰਨਪ੍ਰੀਤ ਕੌਰ ਨੇ ਵੀ 100 ਵਿਚੋਂ 100 ਅੰਕ ਪ੍ਰਾਪਤ ਕੀਤੇ | ਇਸ ਮੌਕੇ ਪਿ੍ੰਸੀਪਲ ਰਿਤੂ ਬਤਰਾ ਤੇ ਚੇਅਰਮੈਨ ਰਾਮਜੀ ਦਾਸ ਨੇ ਸਾਰੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੂੰ ਦਿਲੋਂ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਚੰਗੇ ਪ੍ਰਦਰਸ਼ਨ ਲਈ ਯਤਨ ਕਰਨ ਅਤੇ ਮਿਹਨਤ ਤੇ ਅਨੁਸ਼ਾਸਨ ਦੇ ਮੁੱਲਾਂ ਨੂੰ ਬਣਾਈ ਰੱਖਣ ਲਈ ਪ੍ਰੇਰਿਤ ਕੀਤਾ |