ਬੰਗਾ, 15 ਮਈ (ਧਰਮਵੀਰ ਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੁਆਰਾ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਚਰਨ ਕੰਵਲ ਕਾਨਵੈਂਟ ਸਕੂਲ ਬੰਗਾ ਨੇ 100 ਫੀਸਦੀ ਪਾਸ ਨਤੀਜਾ ਪ੍ਰਾਪਤ ਕੀਤਾ | ਸਕੂਲ ਦੀ ਪਿ੍ੰਸੀਪਲ ਦਯਾ ਸਚਦੇਵਾ ਤੇ ਮੈਨੇਜਮੈਂਟ ਕਮੇਟੀ ਦੀ ਪ੍ਰਧਾਨ ਬੀਬੀ ਜਸਵੰਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਤੇ ਸਟਾਫ਼ ਦੀ ਯੋਗ ਅਗਵਾਈ ਸਕੂਲ ਦੇ ਸ਼ਾਨਦਾਰ ਨਤੀਜਿਆਂ ਪਿੱਛੇ ਪ੍ਰੇਰਕ ਸ਼ਕਤੀ ਹੈ | ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਇਲਾਕਾ ਨਿਵਾਸੀਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਉਣ ਲਈ ਉਤਸ਼ਾਹਿਤ ਕੀਤਾ | ਸਕੂਲ ਦੀ ਪਿ੍ੰਸੀਪਲ ਦਯਾ ਸਚਦੇਵਾ ਨੇ ਦੱਸਿਆ ਕਿ ਕੋਮਲ 78 ਫੀਸਦੀ 12ਵੀਂ ਜਮਾਤ 'ਚ ਸਾਇੰਸ ਸਟਰੀਮ ਵਿਚ ਪਹਿਲੇ ਜਦਕਿ ਦੀਆ ਰਾਣੀ 74 ਫੀਸਦੀ ਦੂਜੇ ਸਥਾਨ 'ਤੇ ਰਹੀ | ਤਾਨੀਆ 91.2 ਫੀਸਦੀ ਨੇ ਕਾਮਰਸ ਗਰੁੱਪ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਸਲੀਨ 89.4 ਫੀਸਦੀ, ਦਿਵਿਆ 88 ਫੀਸਦੀ, ਤਮੰਨਾ ਨੇ ਆਰਟਸ ਸਟ੍ਰੀਮ ਵਿਚ 85.2 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਸਲੀਨ ਕੌਰ ਨੇ 82. ਫੀਸਦੀ ਤੇ ਹਰਮਨਦੀਪ ਕੌਰ ਨੇ 81 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ 'ਚ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਕੁਲ 42 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਪਹਿਲੇ ਦਰਜੇ ਵਿਚ ਪਾਸ ਹੋਏ | ਸਕੂਲ ਪ੍ਰਬੰਧਨ ਸਕੱਤਰ ਕਮਲਜੀਤ ਕੌਰ, ਸਕੂਲ ਸੁਪਰਡੈਂਟ ਕੈਪਟਨ ਹਰਬੰਸ ਸਿੰਘ ਥਿਆੜਾ, ਸਕੂਲ ਰਮਾ ਰਾਣੀ ਸੁਖਪ੍ਰੀਤ ਕੌਰ, ਬਲਜੋਤ ਕੌਰ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਬੱਚਿਆਂ ਨੂੰ ਸਕੂਲ ਵਿਚ ਮਠਿਆਈਆਂ ਖੁਆ ਕੇ ਸਨਮਾਨਿਤ ਕੀਤਾ |