27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਸਹਿਕਾਰੀ ਸਭਾ ਲਸਾੜਾ ਦੀ 11 ਮੈਂਬਰੀ ਪ੍ਰਬੰਧਕ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 18-05-2026
ਉੜਾਪੜ/ਲਸਾੜਾ, 17 ਮਈ (ਲਖਵੀਰ ਸਿੰਘ ਖੁਰਦ)-ਦੀ ਲਸਾੜਾ ਕੋ-ਆਪ੍ਰੇਟਿਵ ਐਗਰੀਕਲਚਰ ਬਹੁਮੰਤਵੀ ਸਰਵਿਸ ਸੁਸਾਇਟੀ ਲਸਾੜਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਲਈ ਵੋਟਾਂ ਪਾਈਆਂ ਗਈਆਂ | ਇਸ ਕਮੇਟੀ ਲਈ ਕੁਲ 11 ਮੈਂਬਰ ਚੁਣੇ ਜਾਣੇ ਸਨ ਤੇ 14 ਮੈਂਬਰਾਂ ਨੇ ਇਹ ਚੋਣ ਲੜੀ | ਇਸ ਬਾਰੇ ਸੁਸਾਇਟੀ ਦੇ ਸਕੱਤਰ ਗੁਰਪ੍ਰੀਤ ਨੇ ਦੱਸਿਆ ਕਿ ਇਹ ਚੋਣ ਏ. ਆਰ. ਕਮਲ ਕੁਮਾਰ ਤੇ ਰਿਟਰਨਿੰਗ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਜਿਸ ਵਿਚ ਕਮਲਜੀਤ ਸਿੰਘ ਸਕੱਤਰ ਅਸ਼ਾਹੂਰ, ਹੰਸ ਰਾਜ ਥਲਾ, ਹਰਦਿਆਲ ਸਿੰਘ ਧੁਲੇਤਾ, ਚੰਦਨ ਸੂਦ ਮੋਰੋਨ, ਰਿਸਿ ਮਹਿਮੀ ਸਮਰਾੜੀ, ਗੁਰਜੋਤ ਸਿੰਘ ਕੰਗ ਜਗੀਰ, ਜਸਵਿੰਦਰ ਸਿੰਘ ਥਲਾ ਦੀ ਨਿਗਰਾਨੀ ਹੇਠ ਚੋਣ ਐਕਟ, ਰੂਲਜ਼ ਤੇ ਮੁੱਖ ਦਫਤਰ ਦੀਆਂ ਸਮੇਂ-ਸਮੇਂ 'ਤੇ ਜਾਰੀ ਹੋਈਆਂ ਹਦਾਇਤਾਂ ਦੀ ਰੌਸ਼ਨੀ ਵਿਚ ਕਰਵਾਈ ਗਈ | ਵੋਟਾਂ ਉਪਰੰਤ ਜਾਰੀ ਕੀਤੇ ਨਤੀਜਿਆਂ ਅਨੁਸਾਰ ਬਚਿੱਤਰ ਸਿੰਘ ਨੂੰ ਸਭ ਤੋਂ ਵੱਧ 49 ਵੋਟਾਂ, ਹਰਜੀਤ ਸਿੰਘ ਨੂੰ 45, ਧਰਮਿੰਦਰ ਸਿੰਘ ਨੂੰ 43, ਗੁਰਜੀਤ ਸਿੰਘ ਨੂੰ 41, ਦਲਜੀਤ ਕੁਮਾਰ ਨੂੰ 40, ਅਵਤਾਰ ਸਿੰਘ ਨੂੰ 39, ਜਤਿੰਦਰ ਕੁਮਾਰ 38, ਗੁਰਦੀਪ ਸਿੰਘ 33 ਤੇ ਰਾਜ ਕੁਮਾਰੀ 22 ਵੋਟਾਂ ਲੈ ਕੇ ਜੇਤੂ ਰਹੇ | ਸਭਾ ਵਿਚ ਪੈਂਦੇ ਪਿੰਡ ਪੁਆਰੀ ਤੋਂ ਲਖਵਿੰਦਰ ਕੌਰ ਅਤੇ ਸੋਢੋਂ ਤੋਂ ਗੁਰਮਿੰਦਰ ਪਾਲ ਸਰਬਸੰਮਤੀ ਨਾਲ ਚੁਣੇ ਗਏ | ਏ. ਆਰ. ਕਮਲ ਕੁਮਾਰ ਵਲੋਂ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਭਾ ਦੀ ਬੇਹਤਰੀ ਲਈ ਕੰਮ ਕਰਨ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਚੁਣੇ ਹੋਏ ਮੈਂਬਰ ਆਪਣੇ ਵਿਚੋਂ ਪ੍ਰਧਾਨ ਦੀ ਚੋਣ ਕਰਨਗੇ | ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਦਲਜੀਤ ਸਿੰਘ ਆੜ੍ਹਤੀ, ਦਿਲਬਾਗ ਸਿੰਘ, ਜਰਨੈਲ ਸਿੰਘ ਪੰਚ, ਮਨਜਿੰਦਰ ਸਿੰਘ, ਮਨੋਹਰ ਸਿੰਘ, ਰਣਜੀਤ ਸਿੰਘ ਪੋਲਾ ਪ੍ਰਧਾਨ ਟਰੱਕ ਯੂਨੀਅਨ, ਬਲਬੀਰ ਸਿੰਘ ਨਿਊਜੀਲੈਂਡ, ਮਲਕੀਤ ਸਿੰਘ, ਅਜੀਤ ਸਿੰਘ, ਬਲਬੀਰ ਸਿੰਘ ਦੋਧੀ, ਗੁਰਦੀਪ ਪੰਚ ਆਦਿ ਵੀ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿੰਦਗੀ ਵਿਚ ਨੇਕੀ ਹੀ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ-ਡਾ. ਹੀਰਾ, ਡਾ. ਗੌਰਵਦੀਪ ਸਿੰਘ ਅਗਲੀ ਖ਼ਬਰ ਗੁਰਮਤਿ ਕੈਂਪ ਰਾਹੀਂ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਦੀ ਸ਼ਲਾਘਾਯੋਗ ਕੋਸ਼ਿਸ਼
Ad Position 24