27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਜੋਗਾ ਸਿੰਘ ਮਾਹਲ ਯੂ. ਕੇ. ਵਲੋਂ ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਖਿਡਾਰੀਆਂ ਨੂੰ ਜਰਸੀਆਂ ਭੇਟ

Ad Position 21
No active advertisement
ਅਜੀਤ ਡੈਸਕ 18-05-2026
ਬੰਗਾ, 17 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮਾਹਿਲ ਗਹਿਲਾ ਦੇ ਜੰਮਪਲ ਵੈਟਰਨ ਫੁੱਟਬਾਲ ਖਿਡਾਰੀ ਜੋਗਾ ਸਿੰਘ ਮਾਹਿਲ ਯੂ. ਕੇ. ਨੇ ਫੁੱਟਬਾਲ ਅਕੈਡਮੀ ਮਾਹਿਲ ਗਹਿਲਾ ਦੇ ਖਿਡਾਰੀਆਂ ਨੂੰ ਚਿੱਟੇ ਤੇ ਕਾਲੇ ਰੰਗ ਦੀਆਂ ਜਰਸੀਆਂ ਖੇਡਣ ਲਈ ਭੇਟ ਕੀਤੀਆਂ | ਅਕੈਡਮੀ ਦੇ ਪ੍ਰਧਾਨ ਸੰਦੀਪ ਸਿੰਘ ਭਲਵਾਨ ਤੇ ਕੋਚ ਸਰਬਜੀਤ ਮੰਗੂਵਾਲ ਨੇ ਸ. ਜੋਗਾ ਸਿੰਘ ਮਾਹਿਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋਗਾ ਸਿੰਘ ਮਾਹਿਲ ਯੂ. ਕੇ. ਸ਼ੁਰੂ ਤੋਂ ਹੀ ਸਾਡੀ ਅਕੈਡਮੀ ਦੇ ਪ੍ਰਸੰਸਕ ਹਨ, ਜੋ ਆਰਥਿਕ ਤੌਰ 'ਤੇ ਵੀ ਅਕੈਡਮੀ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਹਨ | ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ | ਇਸ ਮੌਕੇ ਸੀਨੀਅਰ ਫੁੱਟਬਾਲ ਪਲੇਅਰ ਲਾਡੀ, ਨਰਿੰਦਰ ਭਲਵਾਨ, ਟਿਡੀ, ਹੈਪੀ, ਵਿੱਕੀ ਤੇ ਗੁਰਵੀਰ ਸਮੇਤ ਹੋਰ ਫੁੱਟਬਾਲ ਖਿਡਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕੌਮੀ ਡੇਂਗੂ ਦਿਵਸ ਮਨਾਇਆ ਅਗਲੀ ਖ਼ਬਰ ਜ਼ਿੰਦਗੀ ਵਿਚ ਨੇਕੀ ਹੀ ਇਨਸਾਨ ਦੀ ਸਭ ਤੋਂ ਵੱਡੀ ਪੂੰਜੀ-ਡਾ. ਹੀਰਾ, ਡਾ. ਗੌਰਵਦੀਪ ਸਿੰਘ
Ad Position 24