26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਚੇਤਾ ਵਿਖੇ ਸਾਈਾ ਨਮਿਤ ਸ਼ਾਹ ਦੇ ਜੋੜ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 18-05-2026
ਘੁੰਮਣਾ, 17 ਮਈ (ਮਹਿੰਦਰ ਪਾਲ ਸਿੰਘ)-ਹਲਕਾ ਬੰਗਾ ਦੇ ਪਿੰਡ ਚੇਤਾ ਵਿਖੇ ਦਰਬਾਰ ਸਾਈਾ ਨਮਿਤ ਸ਼ਾਹ ਦਾ ਸਾਲਾਨਾ ਜੋੜ ਮੇਲਾ 24 ਮਈ ਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਸਾਈਾ ਲਖਵੀਰ ਸ਼ਾਹ ਕਾਦਰੀ ਕਟਾਰੀਆਂ ਵਾਲਿਆਂ ਵਲੋਂ ਸੰਗਤ ਦੀ ਹਾਜ਼ਰੀ 'ਚ ਜਾਰੀ ਕੀਤਾ | ਇਸ ਸੰਬੰਧੀ ਪ੍ਰਬੰਧਕ ਡਾ. ਸੁਰਜੀਤ ਹੀਰਾ ਨੇ ਦੱਸਿਆ ਕਿ ਸਾਈਾ ਨਮਿਤ ਸ਼ਾਹ ਦਾ ਸਾਲਾਨਾ ਜੋੜ ਮੇਲਾ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ 24 ਮਈ ਨੂੰ ਮਨਾਇਆ ਜਾ ਰਿਹਾ ਹੈ | ਜਿਸ ਵਿਚ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਪਰਵੇਜ ਆਲਮ, ਸੱਤੀ ਖੋਖੇਵਾਲੀਆ, ਆਰ. ਜੋਗੀ, ਜੇ. ਐਸ. ਤੱਖਰ ਆਪਣੇ ਸੂਫੀ ਕਲਾਮਾਂ ਰਾਹੀਂ ਦਾਤਾ ਦੀ ਮਹਿਮਾ ਦਾ ਗੁਣਗਾਨ ਕਰਨਗੇ | ਮੇਲੇ 'ਚ ਵੱਖ-ਵੱਖ ਦਰਬਾਰਾਂ ਤੋਂ ਸੰਤ ਮਹਾਂਪੁਰਸ਼ ਵੀ ਸ਼ਿਰਕਤ ਕਰਨਗੇ ਅਤੇ ਸੰਗਤ ਨੂੰ ਆਸ਼ੀਰਵਾਦ ਦੇਣਗੇ | ਉਪਰੰਤ ਠੰਢੇ ਮਿੱਠੇ ਜਲ ਦੀ ਛਬੀਲ ਤੇ ਦਾਤਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਡਾ. ਸੁਰਜੀਤ ਹੀਰਾ, ਮਲਕੀਤ ਚੰਦ, ਅਮਰਜੀਤ ਸਿੰਘ, ਸੁਰਖਾਬ ਹੀਰ, ਕਮਲਜੀਤ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਮੋਹਨ ਲਾਲ, ਕੁਲਵਿੰਦਰ ਸਿੰਘ, ਰਸ਼ਪਾਲ ਸਿੰਘ, ਪਲਵਿੰਦਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧੀਆਂ ਦੀ ਗਰਭ 'ਚ ਹੱਤਿਆ ਕਰਨ ਵਾਲਿਆਂ 'ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ-ਡਾ. ਹਰੀਸ਼ ਕਿਰਪਾਲ ਅਗਲੀ ਖ਼ਬਰ ਐਮ. ਐਲ. ਬੀ. ਜੀ. ਗਰਲਜ਼ ਕਾਲਜ ਟੱਪਰੀਆਂ ਖੁਰਦ ਦਾ ਸ਼ਾਨਦਾਰ ਰਿਹਾ
Ad Position 24