20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਆਜ਼ਾਦ ਉਮੀਦਵਾਰ ਬੌਬੀ ਦੇ ਨਗਰ ਕੌਂਸਲ ਚੋਣਾਂ ਰਾਹੋਂ ਦਰਮਿਆਨ ਪੇਪਰ ਰੱਦ ਹੋਣ ਕਾਰਨ ਭਖਿਆ ਮਾਹੌਲ

Ad Position 21
No active advertisement
ਅਜੀਤ ਡੈਸਕ 19-05-2026
ਰਾਹੋਂ, 18 ਮਈ (ਉਂਕਾਰ ਸਿੰਘ ਰਾਠੋਰ)-ਨਾਮਜ਼ਦਗੀ ਪੇਪਰ ਰੱਦ ਹੋਣ ਦੇ ਕਾਰਨ ਰਾਹੋਂ ਵਿਖੇ ਵੱਡੇ ਪੱਧਰ 'ਤੇ ਧਰਨਾ ਲਗਾਇਆ ਅਤੇ ਪ੍ਰਸ਼ਾਸਨ ਤੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਰਾਹੋਂ ਤੋਂ ਨਗਰ ਕੌਂਸਲ ਚੋਣਾਂ ਦੌਰਾਨ ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਹੇਮੰਤ ਰਣਦੇਵ ਬੌਬੀ ਦੇ ਕਾਗਜ਼ ਰੱਦ ਹੋਣ 'ਤੇ ਮਾਹੌਲ ਗਰਮਾ | ਇਸ ਮੌਕੇ ਨਵਾਂਸ਼ਹਿਰ ਵਿਧਾਇਕ ਡਾ. ਨਛੱਤਰ ਪਾਲ, ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ ਅਤੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ ਵਲੋਂ ਪੇਪਰ ਰੱਦ ਹੋਣ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੇਪਰ ਰੱਦ ਹੋਣ ਦਾ ਕਾਰਨ ਕਾਂਗਰਸ, ਆਮ ਆਦਮੀ ਪਾਰਟੀ ਦੀ ਮਿਲੀਭੁਗਤ ਲੱਗ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਪ ਨੂੰ 13 ਸੀਟਾਂ ਤੋਂ ਮਿਲ ਰਹੀ ਕਰਾਰੀ ਹਾਰ ਨੂੰ ਦੇਖਦੇ ਹੋਇਆ ਉਨ੍ਹਾਂ ਦੇ ਪੇਪਰ ਰੱਦ ਕੀਤੇ ਗਏ ਨੇ, ਜਿਸ 'ਚ ਜ਼ਿਲ੍ਹਾ ਪ੍ਰਸ਼ਾਸਨ ਦੇ ਬਲਾਚੌਰ ਦੇ ਐਸ. ਡੀ. ਐਮ. ਸਮੇਤ ਕਈ ਅਫ਼ਸਰਾਂ ਦੀ ਵੀ ਮਿਲੀਭੁਗਤ ਦੱਸੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਐਸ. ਡੀ. ਐਮ. ਵਲੋਂ ਕਿਹਾ ਗਿਆ ਕਿ ਤੁਹਾਡੇ ਪੇਪਰ ਸਹੀ ਹਨ, ਉਸ ਤੋਂ ਬਾਅਦ ਉਨ੍ਹਾਂ ਨੂੰ ਇਕ ਫੋਨ ਆਇਆ, ਫੋਨ ਸੁਣਨ ਤੋਂ ਬਾਅਦ ਐਸ. ਡੀ. ਐਮ. ਨੇ ਕਿਹਾ ਕਿ ਤੁਹਾਡੇ ਪੇਪਰ ਰੱਦ ਕੀਤੇ ਗਏ ਹਨ ਤੇ ਇੰਨੀ ਗੱਲ ਕਹਿ ਕੇ ਐਸ. ਡੀ. ਐਮ. ਆਪਣੀ ਗੱਡੀ ਵਿਚ ਬੈਠ ਕੇ ਉਥੋਂ ਨਿਕਲ ਗਏ | ਸ਼ਹਿਰ ਵਾਸੀਆਂ ਨੂੰ ਜਦੋਂ ਇਸ ਗੱਲ ਦਾ ਪਤਾ ਲਗਿਆ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਐਸ. ਡੀ. ਐਮ. ਬਲਾਚੌਰ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਦੀ ਗੱਡੀ ਘੇਰ ਕੇ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਰਾਹੋਂ ਸ਼ਹਿਰ ਦੇ ਲੋਕਾਂ ਨੇ ਧਰਨਾ ਲਗਾ ਕੇ ਦੋਸ਼ ਲਗਾਉਂਦੇ ਕਿਹਾ ਕਿ ਹੇਮੰਤ ਬੌਬੀ ਦੇ ਵਾਰਡ ਨੰਬਰ 13 'ਚੋਂ ਕਾਗਜ਼ ਰੱਦ ਕਰਵਾਉਣ ਦੇ ਪਿੱਛੇ ਅਜੇ ਮੰਗੂਪੁਰ ਤੇ 'ਆਪ' ਦੀ ਉੱਚ ਲੀਡਰਸ਼ਿਪ ਦਾ ਹੱਥ ਹੈ | ਲੋਕਾਂ ਨੇ ਕਿਹਾ ਕਿ ਹੇਮੰਤ ਰਣਦੇਵ ਰਾਹੋਂ ਤੋਂ 13 'ਚੋਂ 13 ਸੀਟਾਂ 'ਤੇ ਜਿੱਤ ਰਹੇ ਸਨ | ਇਸ ਮੌਕੇ ਹੇਮੰਤ ਰਣਦੇਵ ਬੌਬੀ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਅਦਾਲਤ ਦਾ ਰੁਖ਼ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਸਿੰਘ ਖਾਰਾ, ਰਾਜਵਿੰਦਰ ਸਿੰਘ ਲੱਕੀ, ਗੌਰਵ ਗਾਬਾ, ਰਾਜਵੰਤ ਸਿੰਘ ਬਾਜ਼ਵਾ, ਮਹਿੰਦਰ ਸਿੰਘ ਸੰਧੂ, ਮੁਕੇਸ਼ ਬੌਬੀ, ਕੁਲਵੀਰ ਸਿੰਘ ਖੱਦਰ, ਕੁਲਵਿੰਦਰ ਸਿੰਘ ਕੁੱਲਾ, ਚੈਂਚਲ ਸਿੰਘ, ਯਸ਼ਪਾਲ ਜਾਂਗੜਾ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਰਿੱਕੀ ਰਾਠੋਰ, ਬੱਲੀ ਕਾਹਲੋਂ, ਮਲਕੀਤ ਸਿੰਘ ਕਾਹਲੋਂ, ਕਮਲ ਜਾਂਗੜਾ, ਹਰਜੀਤ ਸਿੰਘ, ਬਲਦੇਵ ਸਿੰਘ ਭਾਗੀ, ਅਰਜੁਨ ਰਣਦੇਵ, ਬਲਵੰਤ ਸਿੰਘ ਬਾਜਵਾ ਤੇ ਹੋਰ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਿਰ ਸਨ |
Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੂਰੀ ਪਾਰਦਰਸ਼ਤਾ ਨਾਲ ਕਰਵਾਈ ਜਾਵੇਗੀ- ਵਿਰਾਜ ਐੱਸ. ਤਿੜਕੇ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਲਈ ਕੀਤੇ ਗਏ ਵੱਡੇ ਉਪਰਾਲੇ-ਹਨੀ ਟੌਂਸਾ ਮੌਜੋਵਾਲ ਮਜਾ...
Ad Position 24