20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੀਤਲਾ ਮਾਤਾ ਮੰਦਰ ਬੰਗਾ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ

Ad Position 21
No active advertisement
ਅਜੀਤ ਡੈਸਕ 19-05-2026
ਬੰਗਾ, 18 ਮਈ (ਧਰਮਵੀਰ ਪਾਲ)-ਸੀਤਲਾ ਮੰਦਰ ਬੰਗਾ ਵਿਖੇ ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਬੰਗਾ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ | ਇਸ ਸੰਬੰਧੀ ਪ੍ਰਧਾਨ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਗਰਮੀ ਦੇ ਇਸ ਮੌਸਮ ਵਿਚ ਰਾਹਗੀਰਾਂ ਨੂੰ ਜਲ ਛਕਾਉਣਾ ਵੀ ਬਹੁਤ ਹੀ ਉੱਤਮ ਸੇਵਾ ਗਿਣੀ ਜਾਂਦੀ ਹੈ | ਇਸ ਮੌਕੇ ਸੇਵਾਦਾਰਾਂ ਵਲੋਂ ਰਾਹਗੀਰਾਂ ਨੂੰ ਰੋਕ-ਰੋਕ ਕੇ ਛਬੀਲ ਦਾ ਜਲ ਛਕਾਇਆ | ਇਸ ਮੌਕੇ ਪੰਡਿਤ ਕੁਸ਼ਮਾਕਰ ਸ਼ਾਸ਼ਤਰੀ, ਸੁਦੇਸ਼ ਕੁਮਾਰ, ਅਜੇ ਪਾਲ, ਹਿੰਮਤ ਕੁਮਾਰ, ਵਿਸ਼ਾਲ ਗਰੋਵਰ, ਵਿਨੋਦ ਆਨੰਦ, ਸੁਖਕਰਨ, ਰਮਨਦੀਪ, ਰੰਮੀ, ਲਾਡੀ, ਅਵਤਾਰ ਸਿੰਘ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਆਸ਼ਾ ਵਰਕਰਾਂ ਤੇ ਫੈਸੀਲੀਟੇਟਰ ਜਥੇਬੰਦੀ ਨੂੰ ਦਿੱਤੇ ਸਮੇਂ ਮੁਤਾਬਿਕ ਗੱਲਬਾਤ ਕਰਕੇ ਮੰਗਾਂ ਦਾ ਤੁਰੰਤ ਨ... ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ 'ਆਪ' ਆਗੂ ਅਸ਼ੋਕ ਕਟਾਰੀਆ ਨੇ ਸ਼ਰਧਾਲੂਆਂ ਨੂੰ ਕੀਤਾ ਰਵਾਨਾ
Ad Position 24