20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਿਆ ਜਾਵੇ-ਚੌਧਰੀ ਅਜੈ ਮੰਗੂਪੁਰ

Ad Position 21
No active advertisement
ਅਜੀਤ ਡੈਸਕ 19-05-2026
ਸੜੋਆ, 18 ਮਈ (ਬਲਵਿੰਦਰ ਨਾਨੋਵਾਲੀਆ)-ਦੇਸ਼ ਅੰਦਰ ਅੱਜ ਮਹਿੰਗਾਈ ਹਰੇਕ ਹੱਦ ਬੰਨੇ ਪਾਰ ਕਰ ਚੁੱਕੀ ਹਨ, ਜਿਸ ਕਾਰਨ ਦੇਸ਼ ਦਾ ਬੱਚਾ-ਬੱਚਾ ਤੰਗ ਪ੍ਰੇਸ਼ਾਨ ਹੋ ਰਿਹਾ ਹੈ | ਇਸ ਕਰਕੇ ਕੇਂਦਰ ਸਰਕਾਰ ਪੈਟਰੋਲ, ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤਾ ਵਾਧਾ ਤੁਰੰਤ ਵਾਪਸ ਲਵੇ | ਇਹ ਵਿਚਾਰ ਚੌਧਰੀ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਚੰਦਿਆਣੀ ਖੁਰਦ ਵਿਖੇ ਚੌਧਰੀ ਤਰਸੇਮ ਲਾਲ ਖੇਪੜ ਸਾਬਕਾ ਚੇਅਰਮੈਨ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਪੈਟਰੋਲ, ਡੀਜਲ ਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਕੀਤੇ ਵਾਧੇ ਨਾਲ ਹੁਣ ਬਾਜ਼ਾਰ 'ਚ ਵਿਕਣ ਵਾਲੀ ਹਰ ਵਸਤੂ ਮਹਿੰਗੀ ਹੋ ਜਾਵੇਗੀ | ਪਰਿਵਾਰ ਅੰਦਰ ਇਕੱਲੇ ਮੈਂਬਰ ਨੂੰ ਇਸ ਮਹਿੰਗਾਈ ਭਰੇ ਸਮੇਂ ਦੌਰਾਨ ਆਪਣੇ ਪਰਿਵਾਰ ਦਾ ਜੀਵਨ ਨਿਰਵਾਹ ਕਰਨਾ ਕਾਫੀ ਕਠਿਨ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਹੀ ਅੱਜ ਪੰਜਾਬ ਦੀ ਜਵਾਨੀ ਰੁਜਗਾਰ ਦੀ ਖਾਤਰ ਵਿਦੇਸ਼ਾਂ 'ਚ ਰੁਲ ਰਹੀ ਹੈ | ਇਸ ਮੌਕੇ ਤਿਲਕ ਰਾਜ ਸੂਦ ਪ੍ਰਧਾਨ ਬਲਾਕ ਕਾਂਗਰਸ ਸੜੋਆ, ਚਰਨਜੀਤ, ਵਿਜੇ ਭਾਟੀਆ, ਦਰਸ਼ਨ ਲਾਲ ਸਰਪੰਚ, ਹਰਮੇਸ਼ ਲਾਲ ਬਾਗੜੀ, ਸਤਵਿੰਦਰ ਰਕੜਾਂ ਢਾਹਾਂ, ਮਲਕੀਤ ਸਿੰਘ, ਕਸ਼ਮੀਰ ਲਾਲ, ਹੁਕਮ ਚੰਦ, ਮਹਿੰਦਰ ਪਾਲ, ਅੰਮਿ੍ਤਪਾਲ ਮੰਗੂਪੁਰ, ਕਾਕੂ ਚੌਧਰੀ, ਗੁਰਪਾਲ ਸਿੰਘ, ਮਨੋਹਰ ਲਾਲ ਸਰਪੰਚ, ਪ੍ਰੇਮ ਚੰਦ ਚੇਚੀ, ਜਸ਼ਪਾਲ ਸਰਪੰਚ ਟੱਪਰੀਆ, ਮਹਿੰਦਰ ਚੰਦ ਪੋਜੇਵਾਲ, ਜਸਪਾਲ ਜਸੀ, ਜੋਗੀ ਕਰੀਮਪੁਰ ਚਾਹਵਾਲਾ, ਕੈਪਟਨ ਕਸ਼ਮੀਰ ਸਿੰਘ, ਭਜਨ ਸਿੰਘ ਅਤੇ ਰਵੀ ਕੁਮਾਰ ਸਾਬਕਾ ਸਰਪੰਚ ਆਦਿ ਨੇ ਵੀ ਕੇਂਦਰ ਵਲੋਂ ਕੀਮਤਾਂ'ਚ ਕੀਤਾ ਵਾਧਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬੱਬਰ ਕਰਮ ਸਿੰਘ ਟਰੱਸਟ/ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਸਰਹਾਲ ਕਾਜ਼ੀਆਂ ਸਕੂਲ 'ਚ ਗਰਿਲਾਂ ਤੋੜ ਕੇ ਹੋਈ ਚੋਰੀ
Ad Position 24