20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਪਿੰਡਾਂ 'ਚ ਸਵੇਰੇ ਸ਼ਾਮ ਦੇ ਬਿਜਲੀ ਕੱਟਾਂ ਨੇ ਲੋਕਾਂ ਦਾ ਕੀਤਾ ਬੁਰਾ ਹਾਲ-ਵਿਜੇ ਭਾਟੀਆ ਸੰਡਰੇਵਾਲ

Ad Position 21
No active advertisement
ਅਜੀਤ ਡੈਸਕ 19-05-2026
ਟੱਪਰੀਆਂ ਖੁਰਦ, 18 ਮਈ (ਬੂਥਗੜ੍ਹੀਆ)-ਪਿੰਡਾਂ ਅੰਦਰ ਲਗਾਤਾਰ ਰੋਜ਼ਾਨਾ ਲੱਗ ਰਹੇ ਸਵੇਰੇ ਸ਼ਾਮ ਦੇ ਬਿਜਲੀ ਦੇ ਲੰਬੇ-ਲੰਬੇ ਕੱਟਾਂ ਨੇ ਪਿੰਡਾਂ 'ਚ ਗਰਮੀਆਂ ਦਾ ਮੌਸਮ ਸ਼ੁਰੂ ਹੋਣ 'ਤੇ ਬੁਰਾ ਹਾਲ ਕੀਤਾ ਹੋਇਆ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਲਾਚੌਰ ਦੇ ਸੀਨੀਅਰ ਭਾਜਪਾ ਆਗੂ ਵਿਜੇ ਭਾਟੀਆ ਸੰਡਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਜਲੀ ਸਿਪਲਾਈ ਮੁਫ਼ਤ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਪੂਰੀ ਬਿਜਲੀ ਦੀ ਸਹੂਲਤ ਮੁਹੱਈਆ ਪ੍ਰਦਾਨ ਨਾ ਹੋਣਾ ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੇ ਲਈ ਬਹੁਤ ਹੀ ਮੁਸ਼ਕਿਲਾਂ ਸਾਹਮਣਾ ਕਰਨਾ ਪੈ ਰਿਹਾ ਹੈ | ਭਾਟੀਆ ਨੇ ਕਿਹਾ ਕਿ ਬਲਾਕ ਸੜੋਆ ਦੇ ਕੰਢੀ ਖੇਤਰ 'ਚ ਹਰ ਰੋਜ਼ ਲਗਾਤਾਰ ਬਿਜਲੀ ਦੇ ਸਵੇਰੇ ਸ਼ਾਮ ਕੱਟ ਲੱਗ ਰਹੇ ਹਨ ਜਿਸ ਦੇ ਕਾਰਨ ਕਿਸਾਨ ਪ੍ਰੇਸ਼ਾਨ ਹਨ ਉਨ੍ਹਾਂ ਨੇ ਕਿਹਾ ਕਿ ਅਗਰ ਸਰਕਾਰ ਵਲੋਂ ਬਿਜਲੀ ਸਿਪਲਾਈ ਦਾ ਕੋਈ ਪੁੱਖਤਾ ਹੱਲ ਨਾ ਕੀਤਾ ਗਿਆ ਤਾਂ ਉਹ ਮਜ਼ਬੂਰਨ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੜਕਾਂ 'ਤੇ ਸਰਕਾਰ ਤੇ ਬਿਜਲੀ ਵਿਭਾਗ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰਨ ਦੇ ਲਈ ਤਿਆਰ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਨਾਨਕ ਸਿੰਘ ਜੰਡੀ ਨੇ ਬਲਾਕ ਬਲਾਚੌਰ ਵਿਖੇ ਬਤੌਰ ਚੇਅਰਮੈਨ ਸੰਭਾਲਿਆ ਅਹੁਦਾ ਕੇਵਲ ਰਾਮ ਨੇ ਸੰਭਾਲਿਆ ਸੀਨੀਅਰ ਵ... ਅਗਲੀ ਖ਼ਬਰ ਹੱਕੀ ਮੰਗਾਂ ਲਈ ਅੱਜ ਮੋਗਾ ਰੈਲੀ ਨੂੰ ਜਾਣਗੇ ਪੀ. ਡਬਲਿਊ. ਡੀ. ਦੇ ਇਲੈਕਟਰੀਕਲ
Ad Position 24