31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੁਰੰਮਤ ਤੋਂ ਬਾਅਦ ਸੜਕ ਕਿਨਾਰੇ ਪਿਆ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 21-05-2026
ਜਾਡਲਾ, 20 ਮਈ (ਹਰਕੰਵਲ ਸਿੰਘ ਕੌਲਗੜ੍ਹ)-ਨੈਸ਼ਨਲ ਹਾਈਵੇ-344ਏ ਗੜ੍ਹੀਕਾਨੂੰਗੋਂ ਤੋਂ ਸ਼ੁਰੂ ਹੁੰਦੇ ਬਲਾਚੌਰ ਹੁਸ਼ਿਆਰਪੁਰ ਰਾਜ ਮਾਰਗ ਦੀ ਪਿਛਲੇ ਮਹੀਨਿਆਂ ਦੌਰਾਨ ਪ੍ਰੀਮਿਕਸ ਪਾ ਕੇ ਮੁਰੰਮਤ ਕੀਤੀ ਗਈ ਸੀ | ਸੜਕ ਨਵੀਂ ਬਣਨ ਨਾਲ ਆਵਾਜਾਈ ਭਾਵੇਂ ਸੁਖਾਲੀ ਹੋ ਗਈ ਹੈ, ਪਰ ਪੀ.ਡਬਲਯੂ.ਡੀ ਵਿਭਾਗ ਦੀ ਲਾਪਰਵਾਹੀ ਹੁਣ ਲੋਕਾਂ ਲਈ ਮੁਸੀਬਤ ਬਣ ਗਈ ਹੈ | ਬਲਾਚੌਰ ਬਾਈਪਾਸ 'ਤੇ ਮੁਰੰਮਤ ਕਰਨ ਸਮੇਂ ਪੁਰਾਣੀ ਸੜਕ ਨੂੰ ਪੱਟ ਕੇ ਨਿਕਲਿਆ ਮਲਬਾ ਠੇਕੇਦਾਰ ਵੱਲੋਂ ਸੜਕ ਦੇ ਕੰਢੇ ਹੀ ਢੇਰੀਆਂ ਦੀ ਸ਼ਕਲ 'ਚ ਸੁੱਟ ਦਿੱਤਾ ਗਿਆ, ਜੋ ਹੁਣ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ | ਕੁਝ ਥਾਵਾਂ 'ਤੇ ਇਹ ਮਲਬਾ ਖਿਲਾਰ ਵੀ ਦਿੱਤਾ ਗਿਆ ਹੈ, ਪਰ ਜ਼ਿਆਦਾਤਰ ਥਾਂ 'ਤੇ ਸੜਕ ਕਿਨਾਰੇ ਵੱਡੀਆਂ ਢੇਰੀਆਂ ਲੱਗੀਆਂ ਹੋਈਆਂ ਹਨ | ਕਿਨਾਰੇ ਪਏ ਮਲਬੇ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤ ਪੇਸ਼ ਆ ਰਹੀ ਹੈ | ਖ਼ਾਸ ਕਰਕੇ ਜਲ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਤੇ ਸ਼ਰਾਬ ਦੇ ਠੇਕੇ ਕੋਲ ਮਲਬੇ ਦੇ ਢੇਰ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਐਮਰਜੈਂਸੀ ਦੌਰਾਨ ਕਿਸੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਰਨਾ ਪੈ ਜਾਵੇ ਤਾਂ ਮਲਬੇ ਕਾਰਨ ਫਿਸਲ ਕੇ ਹਾਦਸਾਗ੍ਰਸਤ ਹੋਣ ਦਾ ਪੂਰਾ ਖ਼ਤਰਾ ਹੈ | ਦੋ-ਪਹੀਆ ਵਾਹਨ ਚਾਲਕਾਂ ਲਈ ਇਹ ਸਥਿਤੀ ਸਭ ਤੋਂ ਖ਼ਤਰਨਾਕ ਹੈ | ਰਾਤ ਸਮੇਂ ਸਟਰੀਟ ਲਾਈਟਾਂ ਦੀ ਘਾਟ ਕਾਰਨ ਇਹ ਢੇਰੀਆਂ ਦਿਖਾਈ ਨਾ ਦੇਣ ਕਾਰਨ ਜੋਖ਼ਮ ਹੋਰ ਵੱਧ ਜਾਂਦਾ ਹੈ | ਵਾਹਨ ਚਾਲਕਾਂ ਤੇ ਸਮਾਜ ਸੇਵੀ ਸੰਸਥਾਵਾਂ ਨੇ ਮੰਗ ਕੀਤੀ ਕਿ ਪੀ.ਡਬਲਯੂ.ਡੀ ਵਿਭਾਗ ਤੁਰੰਤ ਸੜਕ ਕਿਨਾਰੇ ਪਏ ਮਲਬੇ ਨੂੰ ਚੁਕਵਾਏ | ਉਨ੍ਹਾਂ ਕਿਹਾ ਕਿ ਸੜਕ ਬਣਾਉਣ ਤੋਂ ਬਾਅਦ ਮਲਬਾ ਚੁੱਕਣਾ ਠੇਕੇਦਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਵਿਭਾਗ ਦੇ ਅਧਿਕਾਰੀ ਅੱਖਾਂ ਮੀਟੀ ਬੈਠੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਵਿਭਾਗ ਤੇ ਪ੍ਰਸ਼ਾਸਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਥਾਣਾ ਕਾਠਗੜ੍ਹ 'ਚ ਖੜ੍ਹੇ ਵਾਹਨਾਂ ਨੂੰ ਮਾਲਕ ਆਪਣੇ ਕਾਗਜ਼ਾਤ ਦਿਖਾ ਕੇ ਲੈ ਜਾਣ -ਐਸ.ਐਚ.ਓ ਸ਼ਰਮਾ ਅਗਲੀ ਖ਼ਬਰ ਨਹਿਰੀ ਵਿਭਾਗ ਵਲੋਂ ਕਰਾਸ ਰੈਗੂਲੇਟਰ ਪ੍ਰਾਜੈਕਟ ਨੂੰ 10 ਦਿਨਾਂ 'ਚ ਕੀਤਾ ਜਾਵੇਗਾ ਮੁਕੰਮਲ
Ad Position 24