30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ 'ਚ ਖੇਡਾਂ ਦੇ ਮੌਕੇ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ-ਸਰਪੰਚ ਪਰਮਜੀਤ ਸਿੰਘ ਸੂਬੇਦਾਰ

Ad Position 21
No active advertisement
ਅਜੀਤ ਡੈਸਕ 21-05-2026
ਬਲਾਚੌਰ, 20 ਮਈ (ਨਰੇਸ਼ ਧੌਲ)-ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਖੇਡਣ ਦੇ ਮੌਕੇ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਬਣਦਾ ਜਾ ਰਿਹਾ ਹੈ | ਇਹ ਪ੍ਰਗਟਾਵਾ ਪਿੰਡ ਮੋਹਰ ਦੇ ਸਰਪੰਚ ਪਰਮਜੀਤ ਸਿੰਘ ਸੇਵਾ ਮੁਕਤ ਸੂਬੇਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਪਿੰਡਾਂ ਦੇ ਆਧੁਨਿਕ ਖੇਡ ਮੈਦਾਨ ਸਿਰਫ਼ ਖੇਡਣ ਦੀ ਹੀ ਥਾਂ ਨਹੀਂ ਹੁੰਦੀ, ਸਗੋਂ ਅਨੁਸ਼ਾਸਨ, ਆਤਮ ਵਿਸ਼ਵਾਸ ਤੇ ਜਿੱਤ ਦੀ ਸੋਚ ਨੂੰ ਜਨਮ ਦੇਣ ਵਾਲੇ ਕੇਂਦਰ ਵੀ ਕਹਾਉਂਦੇ ਹਨ | ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਹੋਰ ਭੈੜੀਆਂ ਅਲਾਮਤਾਂ ਤੋਂ ਬਚਾਉਣ ਲਈ ਸਰਕਾਰ ਅੱਗੇ ਅਤੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਬਲਾਚੌਰ ਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪਿੰਡ ਦੇ ਨੌਜਵਾਨਾਂ ਲਈ ਖੇਡ ਗਰਾੳਾੂਡ ਦੀ ਚਾਰੇ ਪਾਸਿਉਂ ਬਾਲ ਬਾਊਾਡਰੀ, ਜਾਲ, ਜਿੰਮ ਲਈ ਕਮਰਾ ਤੇ ਜਿੰਮ ਦੇ ਸਮਾਨ ਦਾ ਪ੍ਰਬੰਧ ਕੀਤਾ ਜਾਵੇ | ਖੇਡ ਗਰਾੳਾੂਡ ਵਿਚ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ | ਮੇਰੇ ਪਿੰਡ ਮੋਹਰ ਵਿਖੇ ਹਰ ਸਾਲ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਜਿਸ ਵਿਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਭਾਗ ਲੈਂਦੀਆਂ ਹਨ | ਜੇਕਰ ਪਿੰਡਾਂ ਦੇ ਖੇਡ ਮੈਦਾਨਾਂ ਦੇ ਹਲਾਤ ਖੇਡਣਯੋਗ ਹੋਣਗੇ ਤਾਂ ਹੀ ਇਨ੍ਹਾਂ ਖੇਡ ਮੈਦਾਨਾਂ 'ਚੋਂ ਨਿਕਲ ਸਾਡੇ ਨੌਜਵਾਨ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ | ਇਸ ਮੌਕੇ ਪਰਮਜੀਤ ਸਿੰਘ ਸਰਪੰਚ, ਧਲਵਿੰਦਰ ਸਿੰਘ ਪੰਚ, ਰਣਜੀਤ ਕੌਰ ਪੰਚ ਮਨਜੀਤ ਕੌਰ ਪੰਚ ਹਰਵਿੰਦਰ ਕੌਰ ਪੰਚ, ਮਨਜੀਤ ਕੌਰ ਪੰਚ, ਹਰਦੇਵ ਸਿੰਘ ਸਾਬਕਾ ਸਰਪੰਚ, ਕੁਲਦੀਪ ਸਿੰਘ ਨੰਬਰਦਾਰ, ਮਾਸਟਰ ਤਰਸੇਮ ਲਾਲ, ਨੰਬਰਦਾਰ ਰਾਮ ਸਰਨ, ਬਲਦੇਵ ਸਿੰਘ, ਜਸਵਿੰਦਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਤੇਜਾ ਰਾਮ ਫ਼ੌਜੀ, ਨਾਹਰ ਸਿੰਘ ਰਾਣਾ ਕਲੱਬ ਪ੍ਰਧਾਨ, ਸਰਵਜੀਤ ਬੱਲੀ ਸੈਕਟਰੀ, ਹੈਪੀ, ਮਨਜਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੋਗਾ ਸਿੰਘ ਚੂਹੜਪੁਰ ਵਲੋਂ ਭੀਣ ਸਕੂਲ ਨੂੰ ਸਹਾਇਤਾ ਰਾਸ਼ੀ ਭੇਟ ਅਗਲੀ ਖ਼ਬਰ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਲਕਾ ਬਲਾਚੌਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ-ਜਸਵੀਰ ਸਿੰਘ ਗੜ੍ਹੀ
Ad Position 24