30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਲਕਾ ਬਲਾਚੌਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ-ਜਸਵੀਰ ਸਿੰਘ ਗੜ੍ਹੀ

Ad Position 21
No active advertisement
ਅਜੀਤ ਡੈਸਕ 21-05-2026
ਸੜੋਆ, 20 ਮਈ (ਬਲਵਿੰਦਰ ਨਾਨੋਵਾਲੀਆ)-ਦੇਸ਼ ਆਜ਼ਾਦ ਹੋਏ ਨੂੰ 78 ਸਾਲ ਹੋ ਚੁੱਕੇ ਹਨ, ਪਰ ਹਲਕਾ ਬਲਾਚੌਰ ਰੇਲਵੇ, ਸਿੱਖਿਆ ਤੇ ਆਹਲਾ ਦਰਜੇ ਦੀਆਂ ਸਿਹਤ ਸਹੂਲਤਾਂ ਤੋਂ ਅਜੇ ਵੀ ਸੱਖਣਾ ਹੈ | ਇਹ ਵਿਚਾਰ ਜਸਵੀਰ ਸਿੰਘ ਗੜ੍ਹੀ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਸਮੇਂ ਇਥੇ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਰਾਜ ਭਾਗ ਕਰ ਰਹੀਆਂ ਹਾਕਮ ਸਰਕਾਰਾਂ ਤੇ ਸੂਬੇ ਅੰਦਰ ਰਾਜ ਕਰ ਚੁੱਕੀਆਂ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਇਹ ਖੇਤਰ ਦੇ ਵਿਕਾਸ ਵੱਲ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ | ਉਨ੍ਹਾਂ ਕਿਹਾ ਕਿ ਸਹੂਲਤਾਂ ਤੋਂ ਸੱਖਣੇ ਹਲਕੇ ਦੇ ਸੈਂਕੜੇ ਨੌਜਵਾਨਾਂ ਨੂੰ ਅੱਜ ਵਿਦੇਸ਼ਾਂ ਵਿਚ ਜਾਣ ਲਈ ਮਜਬੂਰ ਹੋਣ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਮੁੱਚੇ ਇਲਾਕੇ ਦੇ ਲੋਕੀ ਹਲਕਾ ਬਲਾਚੌਰ ਦਾ ਸਰਬਪੱਖੀ ਵਿਕਾਸ ਚਾਹੁੰਦੇ ਹਨ, ਤਾਂ ਹਲਕੇ ਦੇ ਸੂਝਵਾਨ ਵੋਟਰਾਂ ਨੂੰ ਹੁਣ ਤੋਂ ਹੀ ਆਪਣਾ ਮਨ ਬਣਾ ਲੈਣਾ ਚਾਹੀਦਾ ਹੈ, ਕਿ ਉਨ੍ਹਾਂ ਦੇ ਹਲਕੇ ਦਾ ਵਿਕਾਸ ਕਿਹੜਾ ਆਗੂ ਕਰ ਸਕਦਾ ਹੈ |
ਉਨ੍ਹਾਂ ਕਿਹਾ ਕਿ ਅਗਰ ਸੂਬੇ ਅੰਦਰ ਕਿਸੇ ਵੀ ਵਿਅਕਤੀ ਨਾਲ ਜਾਤੀ ਧਰਮ, ਨਸਲ, ਰੰਗ-ਰੂਪ ਦੇ ਆਧਾਰ 'ਤੇ ਕਿਧਰੇ ਵਿਤਕਰਾ ਕੀਤਾ ਜਾਂਦਾ ਹੈ, ਤਾਂ ਪੀੜਤ ਵਿਅਕਤੀ ਭਾਵੇਂ ਕਿਸੇ ਵੀ ਵਰਗ ਨਾਲ ਸੰਬੰਧ ਕਿਉਂ ਨਾ ਰੱਖਦਾ ਹੋਵੇ, ਉਹ ਸਿੱਧਾ ਮੇਰੇ ਦਫ਼ਤਰ ਆਪਣਾ ਬੇਨਤੀ ਪੱਤਰ ਡਾਕ ਰਾਹੀ ਜਾਂ ਖ਼ੁਦ ਮਿਲ ਕੇ ਦੇ ਸਕਦਾ ਹੈ | ਇਸ ਮੌਕੇ ਜਸਵੀਰ ਔਲੀਆਪੁਰ ਸਾਬਕਾ ਸੰਮਤੀ ਮੈਂਬਰ, ਪਰਮਿੰਦਰ ਮੇਨਕਾ ਕੌਂਸਲਰ, ਪਰਮਿੰਦਰ ਪੰਮਾ ਕੌਂਸਲਰ, ਜਸਵੰਤ ਸਿੰਘ ਤੂਰ, ਜਸਵੰਤ ਕਲੇਰ, ਰਾਮਜੀ ਦਾਸ ਕਟਵਾਰਾ, ਮਾ. ਚੰਨਣ ਰਾਮ, ਚਮਨ ਲਾਲ ਵੈਟਰਨਰੀ ਇੰਸਪੈਕਟਰ, ਮੰਗਤ ਰਾਏ ਚੰਦੜ੍ਹ ਤੇ ਗਾਇਕ ਕੁਲਦੀਪ ਕੁਮਾਰ ਕਟਵਾਰਾ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ 'ਚ ਖੇਡਾਂ ਦੇ ਮੌਕੇ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ-ਸਰਪੰਚ ਪਰਮਜੀ... ਅਗਲੀ ਖ਼ਬਰ ਵੈਸ਼ਨੋ ਦੇਵੀ ਮੰਦਰ ਕਾਠਗੜ੍ਹ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ
Ad Position 24