30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਵੈਸ਼ਨੋ ਦੇਵੀ ਮੰਦਰ ਕਾਠਗੜ੍ਹ ਵਿਖੇ 12ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 21-05-2026
ਕਾਠਗੜ੍ਹ, 20 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਪ੍ਰਸਿੱਧ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ 12ਵਾਂ ਮੂਰਤੀ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਮੰਦਰ ਦੇ ਪ੍ਰਬੰਧਕਾਂ ਤੇ ਔਰਤਾਂ ਨੇ ਮੂਰਤੀ ਨੂੰ ਦੁੱਧ ਨਾਲ ਇਸ਼ਨਾਨ ਕਰਵਾਇਆ ਅਤੇ ਮੂਰਤੀ ਨੂੰ ਹਾਰਾਂ ਤੇ ਫੁੱਲਾਂ ਨਾਲ ਸਜਾਇਆ | ਇਸ ਮੌਕੇ ਪ੍ਰਬੰਧਕਾਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ | ਹਵਨ ਅਤੇ ਪਾਠ ਪੰਡਿਤ ਸੁਸ਼ੀਲ ਕੁਮਾਰ ਸ਼ਾਸਤਰੀ ਦੁਆਰਾ ਪੂਰੇ ਰਸਮਾਂ-ਰਿਵਾਜਾਂ ਨਾਲ ਕੀਤਾ | ਇਸ ਮੌਕੇ ਔਰਤਾਂ ਨੇ ਦੁਰਗਾ ਸਤੂਤੀ ਦਾ ਪਾਠ ਕੀਤਾ | ਔਰਤਾਂ ਵਲੋਂ ਭਜਨ ਕੀਰਤਨ ਕੀਤਾ | ਦੇਵੀ ਦੀ ਪੂਜਾ ਕਰਨ ਤੋਂ ਬਾਅਦ, ਪ੍ਰਸ਼ਾਦ ਵੰਡਿਆਤੇ ਲੰਗਰ ਵਰਤਾਇਆ | ਇਸ ਮਹਾਨ ਕੁੰਭ ਵਿਚ ਪੂਰੇ ਸ਼ਹਿਰ ਨੇ ਸ਼ਰਧਾ ਭਾਵਨਾ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਸਾਬਕਾ ਸਰਪੰਚ ਜੋਗਿੰਦਰ ਪਾਲ ਦੱਤ, ਕਮਲ ਜੋਸ਼ੀ, ਵਿਜੇ ਭਾਰਦਵਾਜ, ਜਤਿੰਦਰ ਮਿੰਟੂ, ਨਰੇਸ਼ ਵਰਮਾ, ਗੋਵਿੰਦ ਸ਼ਰਮਾ, ਪ੍ਰੀਤਮ ਚੰਦ, ਰਾਘਵ ਭਾਰਦਵਾਜ, ਰਵੀ ਕੁਮਾਰ, ਰੋਹਿਤ ਕੁਮਾਰ, ਵਿਪਨ ਕੁਮਾਰ, ਸੋਨੂੰ ਆਨੰਦ, ਕਮਲ ਆਨੰਦ, ਨਿਤਿਨ ਸ਼ਰਮਾ, ਡਾ. ਰਾਕੇਸ਼ ਜੋਸ਼ੀ, ਰਜਿੰਦਰ ਸ਼ਰਮਾ, ਸੁਰੇਸ਼ ਕੁਮਾਰ, ਪ੍ਰਵੇਸ਼ ਕੁਮਾਰ, ਸੌਰਭ ਸ਼ਰਮਾ, ਸਰਵੇਸ਼ ਸ਼ਰਮਾ, ਬੌਬੀ ਆਨੰਦ, ਪਵਨ ਕੁਮਾਰ, ਸਲੋਚਨਾ ਦੇਵੀ, ਰੀਟਾ ਆਨੰਦ, ਸ਼ੀਤਲ ਆਨੰਦ, ਜੋਤੀ ਆਨੰਦ, ਕੋਮਲ ਸ਼ਰਮਾ, ਸੁਸ਼ਮਾ ਸ਼ਰਮਾ, ਸੰਤੋਸ਼ ਸ਼ਰਮਾ, ਰੀਤੂ ਆਨੰਦ, ਬੋਬੀ ਆਨੰਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦੇ 78 ਸਾਲ ਬੀਤ ਜਾਣ ਦੇ ਬਾਵਜੂਦ ਵੀ ਹਲਕਾ ਬਲਾਚੌਰ ਮੁੱਢਲੀਆਂ ਸਹੂਲਤਾਂ ਤੋਂ ਸੱਖਣਾ-ਜਸਵੀਰ ਸਿੰਘ ਗੜ੍ਹੀ ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਦਰਬਾਰ ਕਾਰਟਰੇਟ (ਨਿਊਜਰਸੀ) ਵਿਖੇ ਕਰਵਾਏ ਦਸਤਾਰ ਮੁਕਾਬਲੇ
Ad Position 24