ਮਜਾਰੀ/ਸਾਹਿਬਾ, 24 ਮਈ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੜੋਆ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਿਲਾਵਰ ਸਿੰਘ ਦਿਲੀ ਦੀ ਅਗਵਾਈ ਹੇਠ ਪਿੰਡ ਟੱਪਰੀਆਂ ਰਾਣੇਵਾਲ ਵਿਖੇ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ, ਜਿਸ 'ਚ ਵੱਖ-ਵੱਖ ਪਿੰਡਾਂ ਦੇ ਆਗੂਆਂ ਤੇ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ਪਾਰਟੀ ਦੀ ਮਜ਼ਬੂਤੀ ਲਈ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੁਝਾਅ ਦਿੱਤੇ | ਇਸ ਮੌਕੇ ਦਿਲਾਵਰ ਸਿੰਘ ਦਿਲੀ ਨੇ ਕਿਹਾ ਕਿ ਬਲਾਕ ਸੜੋਆ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਰਿਹਾ ਹੈ ਤੇ ਅੱਜ ਵੀ ਇਥੇ ਪੰਥਕ ਵੋਟ ਬੈਂਕ ਪੂਰੀ ਇਕਜੁੱਟ ਹੈ | ਇੱਥੋਂ ਮਿਲਦੀ ਰਹੀ ਵੱਡੀ ਲੀਡ ਹਮੇਸ਼ਾ ਅਕਾਲੀ ਦਲ ਦੀ ਜਿੱਤ ਦਾ ਕਾਰਨ ਬਣੀ | ਉਨ੍ਹਾਂ ਵੱਖ-ਵੱਖ ਪਿੰਡਾਂ ਤੋਂ ਆਏ ਆਗੂਆਂ ਤੇ ਵਰਕਰਾਂ ਨੂੰ ਆਪਣੇ ਪਿੰਡਾਂ ਅੰਦਰ ਹੁਣ ਤੋਂ ਹੀ ਵੋਟਰਾਂ ਨਾਲ ਸੰਪਰਕ ਕਰਨ ਤੇ ਪਾਰਟੀ ਵਲੋਂ ਕਿਸਾਨਾਂ ਤੇ ਆਮ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਡਿਊਟੀਆਂ ਲਗਾਈਆਂ | ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ 2027 ਵਿਚ ਬਲਾਚੌਰ ਹਲਕੇ ਤੋਂ ਤਕੜਾ ਹੋ ਕੇ ਮੈਦਾਨ ਵਿਚ ਉੱਤਰੇਗਾ | ਇਸ ਮੌਕੇ ਜੋਗਿੰਦਰ ਸਿੰਘ ਅਟਵਾਲ, ਗੁਰਦੀਪ ਸਿੰਘ ਬਕਾਪੁਰ, ਜਥੇ. ਮੋਹਣ ਸਿੰਘ, ਹਜ਼ੂਰਾ ਸਿੰਘ ਪੈਲੀ, ਭੁਪਿੰਦਰ ਸਿੰਘ ਨਾਗਰਾ ਮਹਿੰਦਪੁਰ, ਸਤਨਾਮ ਸਿੰਘ ਸਹੂੰਗੜਾ, ਅਸ਼ਵਨੀ ਬੱਗੂਵਾਲ, ਹਰਦੇਵ ਸਿੰਘ ਰਾਣਾ ਮੋਹਰਾਂ, ਬਲਵੀਰ ਸਿੰਘ ਧੌਲਾਂ, ਗੁਰਨੇਕ ਸਿੰਘ, ਮੋਹਣ ਸਿੰਘ ਤੇ ਰਣਜੀਤ ਸਿੰਘ ਜਗਤਪੁਰ, ਉਕਾਂਰ ਸਿੰਘ, ਤਰਨਜੀਤ ਸਿੰਘ, ਮੇਜਰ ਸਿੰਘ ਬਛੌੜੀ, ਜੋਗਿੰਦਰ ਪਾਲ ਚਾਂਦਲਾ ਮੌਜੋਵਾਲ ਮਜਾਰਾ, ਲਖਵੀਰ ਸਿੰਘ ਖੰਡੂਪੁਰ, ਬਹਾਦਰ ਸਿੰਘ ਪੈਲੀ, ਹਲਵੀਰ ਸਿੰਘ ਤੇ ਸੁਖਦੇਵ ਸਿੰਘ ਕੌਲਗੜ੍ਹ, ਸਤਇੰਦਰ ਸਿੰਘ ਸਜਾਵਲਪੁਰ, ਜਥੇ. ਹਰਭਜਨ ਸਿੰਘ ਟੱਪਰੀਆਂ, ਹਰਜਿੰਦਰ ਸਿੰਘ ਨੰਬਰਦਾਰ, ਮੁਖ਼ਤਿਆਰ ਸਿੰਘ ਨੰਬਰਦਾਰ ਖਰੌੜ, ਬਲਿਹਾਰ ਸਿੰਘ ਤੇ ਮੇਜਰ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੋਪੀ ਗੜ੍ਹੀ, ਕੈਪ. ਜਰਨੈਲ ਸਿੰਘ ਤੇ ਲਾਡੀ ਫਿਰਨੀ ਮਜਾਰਾ, ਬੂਟਾ ਸਿੰਘ ਫਿਰਨੀ ਮਜਾਰਾ ਆਦਿ ਹਾਜ਼ਰ ਸਨ |