ਬੰਗਾ, 24 ਮਈ (ਧਰਮਵੀਰ ਪਾਲ)-ਹਜ਼ਰਤ ਬਾਬਾ-ਨੌਗੱਜਾ ਪੀਰ ਦਾ ਸਾਲਾਨਾ ਜੋੜ ਮੇਲਾ 26 ਤੇ 27 ਮਈ ਨੂੰ ਪਿੰਡ ਹੀਉਂ-ਗੋਬਿੰਦਪੁਰ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਦੱਸਿਆ ਕਿ 26 ਮਈ ਨੂੰ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਸ਼ਾਮ ਨੂੰ ਕੱਵਾਲੀਆਂ ਦੀ ਮਹਿਫ਼ਲ ਲਗਾਈ ਜਾਵੇਗੀ | ਇਸ ਮੌਕੇ ਦਰਬਾਰ 'ਤੇ ਉੱਘੇ ਕਲਾਕਾਰਾਂ ਆਪਣੇ ਗੀਤਾਂ ਨਾਲ ਹਾਜ਼ਰੀ ਲਗਾਉਣਗੇ | 27 ਮਈ ਨੂੰ ਪੰਜਾਬ ਦੇ ਪ੍ਰਸਿੱਧ ਗਾਇਕ ਬਲਰਾਜ ਬਿਲਗਾ, ਸੋਹਣ ਸ਼ੰਕਰ, ਆਰ ਜੋਗੀ, ਦੀਪ ਅਮਨ ਆਦਿ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ | ਇਸ ਮੌਕੇ ਜਗਜੀਤ ਸਿੰਘ ਜੇ.ਜੇ ਬਿਲਡਰ, ਇੰਜੀਨੀਅਰ ਨਰਿੰਦਰ ਬੰਗਾ, ਸੋਮ ਥਿੰਦ ਯੂ. ਕੇ., ਹਰਦੀਪ ਸਿੰਘ, ਸਤਨਾਮ ਸਿੰਘ ਹਾਜ਼ਰ ਸਨ | ਸਟੇਜ ਸਕੱਤਰ ਦੀ ਸੇਵਾ ਆਸ਼ੂ ਚੋਪੜਾ ਵਲੋਂ ਨਿਭਾਈ ਜਾਵੇਗੀ |