ਮਜਾਰੀ/ਸਾਹਿਬਾ, 25 ਮਈ (ਨਿਰਮਲਜੀਤ ਸਿੰਘ ਚਾਹਲ)-ਰਾਜ ਮਾਰਗ ਦੇ ਕਿਨਾਰਿਆਂ 'ਤੇ ਲੋਕਾਂ ਵਲੋਂ ਜਾਣ ਬੁੱਝ ਕੇ ਅੱਗ ਲਗਾਉਣ ਦਾ ਕੰਮ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ | ਜਿਸ ਨਾਲ ਸੜਕ ਦੇ ਬਰ੍ਹਮਾਂ 'ਚ ਖੜੇ੍ਹ ਨੜੇ, ਹਰਾ ਘਾਹ-ਫੂਸ ਤੇ ਸੁੱਕੇ ਤੇ ਹਰੇ ਦਰੱਖ਼ਤ ਸਾਰੇ ਲਪੇਟ ਵਿਚ ਆ ਕੇ ਧੂਅ-ਧੂਅ ਕੇ ਸੜ ਰਹੇ ਹਨ | ਬਲਾਚੌਰ-ਗੜ੍ਹਸ਼ੰਕਰ ਮਾਰਗ 'ਤੇ ਕਈ ਥਾਵਾਂ 'ਤੇ ਹਰ ਵੇਲੇ ਅੱਗ ਲੱਗੀ ਦੇਖੀ ਜਾ ਸਕਦੀ ਹੈ | ਜਿਸ ਨਾਲ ਜਿਥੇ ਪ੍ਰਦੂਸ਼ਣ ਫੈਲ ਰਿਹਾ ਤੇ ਅੱਤ ਦੀ ਪੈ ਰਹੀ ਗਰਮੀ ਵਿਚ ਹੋਰ ਵਾਧਾ ਕਰਦਾ ਹੈ, ਉੱਥੇ ਰਾਹਗੀਰ ਵੀ ਨਿਕਲ ਦੇ ਧੰੂਏਾ ਤੋਂ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ | ਇਸ ਅੱਗ ਨਾਲ ਨੜੇ ਜੜ੍ਹਾਂ ਤੋਂ ਸੜ ਕੇ ਸੜਕ 'ਚ ਡਿੱਗ ਰਹੇ ਹਨ | ਇਸ ਮਾਰਗ 'ਤੇ ਬਹੁਤ ਸਾਰੇ ਸੁੱਕੇ ਖੜੇ੍ਹ ਦਰਖ਼ਤ ਥੱਲੇ ਤੋਂ ਅੱਗ ਨਾਲ ਖ਼ੋਲ ਬਣ ਚੁੱਕੇ ਹਨ | ਕਈ ਵਾਰ ਲੋਕਾਂ ਵਲੋਂ ਦਰਖਤਾਂ ਦੇ ਤਣਿਆਂ ਨੂੰ ਲੱਗੀ ਅੱਗ ਪਾਣੀ ਨਾਲ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਪਰ ਇਹ ਖ਼ੋਲ ਬਣੇ ਖੜੇ੍ਹ ਦਰੱਖ਼ਤ ਕਦੇ ਵੀ ਸੜਕ 'ਚ ਡਿੱਗ ਕੇ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ | ਇਹ ਸਾਰੇ ਦਰੱਖ਼ਤ ਜੰਗਲਾਤ ਵਿਭਾਗ ਦੇ ਘੇਰੇ 'ਚ ਆਉਂਦੇ ਹਨ ਪਰ ਮਹਿਕਮੇ ਵਲੋਂ ਕਦੇ ਵੀ ਅੱਗ ਲਗਾਉਣ ਵਾਲੇ ਲੋਕਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਨਾ ਹੀ ਸੁੱਕੇ ਖੜੇ੍ਹ ਦਰਖਤਾਂ ਵੱਲ ਧਿਆਨ ਦਿੱਤਾ ਗਿਆ ਹੈ | ਪ੍ਰਸ਼ਾਸਨ ਤੇ ਜੰਗਲਾਤ ਵਿਭਾਗ ਦੀ ਇਸ ਅਣਦੇਖੀ ਦਾ ਨਤੀਜਾ ਆਮ ਜਨਤਾ ਨੂੰ ਭੁਗਤਣਾ ਪੈ ਸਕਦਾ ਹੈ |
ਰਾਜ ਮਾਰਗ ਦੇ ਕਿਨਾਰਿਆਂ 'ਤੇ ਲਗਾਈ ਅੱਗ ਨਾਲ ਸੜੇ ਸੁੱਕੇ ਦਰੱਖ਼ਤ
ਅਜੀਤ ਡੈਸਕ
26-05-2026