20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਧੀਆਂ ਦਾ ਸਤਿਕਾਰ ਜ਼ਰੂਰੀ -ਹਰਬੰਸ ਲਾਦੀਆਂ

Ad Position 21
No active advertisement
ਅਜੀਤ ਡੈਸਕ 28-05-2026
ਕਟਾਰੀਆਂ, 27 ਮਈ (ਪ੍ਰੇਮੀ ਸੰਧਵਾਂ)-ਧੀਆਂ ਦੇ ਜਨਮ ਲੈਣ ਤੋਂ ਪਹਿਲਾਂ ਹੀ ਕੁਝ ਬੇਦਰਦੇ ਲੋਕਾ ਵੱਲੋਂ ਪੁੱਤਰਾਂ ਦੀ ਲਾਲਸਾ ਲਈ ਕਰਾਏ ਜਾਂਦੇ ਕਤਲਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹਰਬੰਸ ਲਾਦੀਆਂ ਨੇ ਕਿਹਾ ਕਿ ਰੱਬ ਦੇ ਬਣਾਏ ਗਏ ਅਸੂਲਾਂ ਨਾਲ ਜੋ ਲੋਕ ਧੱਕਾ ਕਰਦੇ ਹਨ | ਉਨ੍ਹਾਂ ਲੋਕਾਂ ਨੂੰ ਪਰਮਾਤਮਾ ਦੀ ਕਚਹਿਰੀ ਵਿੱਚ ਇੱਕ ਨਾ ਇੱਕ ਦਿਨ ਮਾੜੇ ਕਰਮਾਂ ਦੀ ਸਜਾ ਜਰੂਰ ਮਿਲਦੀ ਹੈ | ਕਿਉਂਕਿ ਧੀਆਂ ਪੁੱਤਾਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ | ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਖੇਡ ਦਾ ਮੈਦਾਨ ਹੋਵੇ ਧੀਆਂ ਹਰ ਖੇਤਰ ਵਿੱਚ ਮੁੱਲ ਪਾ ਕੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ | ਜਦੋ ਕਿ ਪੁੱਤਰ ਨਸ਼ੇ ਦੀ ਦਲਦਲ ਵਿੱਚ ਫਸ ਕੇ ਮਾਪਿਆਂ ਦੀ ਇੱਜਤ ਨੂੰ ਤਾਰ-ਤਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ | ਹਰਬੰਸ ਲਾਦੀਆਂ ਨੇ ਦੱਸਿਆ ਕਿ ਖੇਡਾਂ ਦੇ ਇਲਾਵਾ ਪੜ੍ਹਾਈ ਵਿੱਚ ਮੱਲਾਂ ਮਾਰ ਰਹੀਆਂ ਧੀਆਂ ਨੂੰ ਸ਼ਾਬਾਸ਼ ਦਿੰਦਿਆਂ ਕਿਹਾ ਕਿ ਸਾਨੂੰ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ | ਇਸ ਮੌਕੇ 'ਤੇ ਸੰਦੀਪ ਕੌਰ, ਸੁਦੇਸ਼ ਕੁਮਾਰੀ, ਅੰਜਲੀ, ਗੁਰਲੀਨ, ਭਾਵਨਾ, ਬਲਜੋਤ ਕੌਰ, ਦਲਜੀਤ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੰਗੂਵਾਲ ਦੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਬੱਚੇ ਸਨਮਾਨਿਤ ਅਗਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਵਿਰੁੱਧ ਜਤਾਇਆ ਭਾਰੀ ਰੋਸ
Ad Position 24