ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਲੋੜਵੰਦ ਵਿਧਵਾ ਦੇ ਘਰ ਲਈ ਆਰਥਿਕ ਮਦਦ
ਬੰਗਾ, 19 ਸਤੰਬਰ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਨੇ ਆਪਣੀ ਨਿਸ਼ਕਾਮ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਆਰਥਿਕ ਪੱਖੋਂ ਕਮਜ਼ੋਰ ਵਿਧਵਾ ਸੁਮਨ ਰਾਣੀ ਪਤਨੀ ਸਵ. ਦਇਆ ਰਾਮ ਵਾਸੀ ਪਿੰਡ ਹੀਉਂ ਦੇ ਤਰਸਯੋਗ ਘਰ ਦੀ ਮੁਰੰਮਤ ਲਈ 31,000 ਰੁਪਏ ਦਾ ਬਿਲਡਿੰਗ ਮਟੀਰੀਅਲ ਮੁਹੱਈਆ ਕਰਵਾਇਆ।
ਬੰਗਾ, 19 ਸਤੰਬਰ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਨੇ ਆਪਣੀ ਨਿਸ਼ਕਾਮ ਸੇਵਾ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਆਰਥਿਕ ਪੱਖੋਂ ਕਮਜ਼ੋਰ ਵਿਧਵਾ ਸੁਮਨ ਰਾਣੀ ਪਤਨੀ ਸਵ. ਦਇਆ ਰਾਮ ਵਾਸੀ ਪਿੰਡ ਹੀਉਂ ਦੇ ਤਰਸਯੋਗ ਘਰ ਦੀ ਮੁਰੰਮਤ ਲਈ 31,000 ਰੁਪਏ ਦਾ ਬਿਲਡਿੰਗ ਮਟੀਰੀਅਲ ਮੁਹੱਈਆ ਕਰਵਾਇਆ। ਘਰ ਦੀ ਹਾਲਤ ਇੰਨੀ ਖਰਾਬ ਸੀ ਕਿ ਥੋੜੀ ਜਿਹੀ ਬਰਸਾਤ ਨਾਲ ਹੀ ਛੱਤਾਂ ਚੋਣ ਲੱਗ ਪੈਂਦੀਆਂ ਸਨ ਤੇ ਪਰਿਵਾਰ ਲਈ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਪਿੰਡ ਦੇ ਸਰਪੰਚ ਪਿਆਰਾ ਸਿੰਘ ਦੀ ਬੇਨਤੀ ’ਤੇ ਇਹ ਸੇਵਾ ਕਾਰਜ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬੈਡਫੋਰਡ ਇੰਗਲੈਂਡ ਦੀਆਂ ਸੰਗਤਾਂ ਵਲੋਂ ਭੇਜੀ ਮਾਇਆ ਨਾਲ ਪ੍ਰਾਜੈਕਟ ਚੇਅਰਮੈਨ ਗੁਰਜੀਤ ਬੈਂਸ ਦੀ ਅਗਵਾ ਈ ਹੇਠ ਪੂਰਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਕਿਸੇ ਲੋੜਵੰਦ ਦੇ ਸਿਰ ’ਤੇ ਸੁਰੱਖਿਅਤ ਛੱਤ ਬਣਾਉਣਾ ਤੇ ਉਸ ਦੇ ਜੀਵਨ ਵਿਚ ਆਸ ਦੀ ਨਵੀਂ ਕਿਰਨ ਜਗਾਉਣਾ ਹੀ ਸੱਚੀ ਇਨਸਾਨੀਅਤ ਅਤੇ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਬੈਡਫੋਰਡ ਦੀਆਂ ਸੰਗਤਾਂ ਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਜ਼ਿੰਦਗੀ ਵਿਚ ਨਵੀਂ ਉਮੀਦ ਤੇ ਵਿਸ਼ਵਾਸ ਪੈਦਾ ਹੋਇਆ ਹੈ। ਪਿੰਡ ਦੇ ਸਰਪੰਚ ਤੇ ਸਮੂਹ ਵਾਸੀਆਂ ਨੇ ਇਸ ਨੇਕ ਕਾਰਜ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਿਲਬਾਗ ਸਿੰਘ ਬਾਗੀ ਸਕੱਤਰ, ਜੀਵਨ ਦਾਸ ਕੌਸ਼ਲ ਫਾਇਨਾਂਸ ਸਕੱਤਰ, ਰਣਜੀਤ ਸਿੰਘ ਕੰਦੋਲਾ ਵਾਈਸ ਪ੍ਰਧਾਨ, ਸੁੱਖਵਿੰਦਰ ਸਿੰਘ ਧਾਮੀ, ਹਰਪ੍ਰੀਤ ਸਿੰਘ ਹੀਉਂ ਤੇ ਸਰਪੰਚ ਪਿਆਰਾ ਸਿੰਘ, ਗੁਰਮੀਤ ਰਾਮ ਤੇ ਹੋਰ ਕਲੱਬ ਮੈਂਬਰ ਹਾਜ਼ਰ ਸਨ।