ਬੰਗਾ, 27 ਮਈ (ਕਰਮ ਲਧਾਣਾ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਮੰਗੂਵਾਲ ਦੇ ਪੰਜਵੀਂ ਤੇ ਅੱਠਵੀਂ ਦੇ ਅਵੱਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਸਨਮਾਨਿਤ ਕਰਨ ਦੀ ਰਸਮ ਬਾਬੂ ਕਸ਼ਮੀਰੀ ਲਾਲ ਸਾਬਕਾ ਖਜ਼ਾਨਾ ਅਫਸਰ, ਉਘੇ ਨਾਟਕਕਾਰ ਜਸਵੰਤ ਖਟਕੜ ਅਤੇ ਜਸਬੀਰ ਸਿੰਘ ਨੰਬਰਦਾਰ ਨੇ ਨਿਭਾਈ | ਬੱਚਿਆਂ ਨੂੰ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਜਸਬੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਲਈ ਇਹ ਵਜੀਫਾ ਰਾਸ਼ੀ ਸਵਰਗੀ ਡਾ. ਗੁਰਦੇਵ ਸਿੰਘ ਦੇ ਪਰਿਵਾਰ ਵਲੋਂ ਹਰ ਸਾਲ ਦਿੱਤੀ ਜਾਵੇਗੀ | ਇਸ ਲਈ ਬੱਚਿਆਂ ਨੂੰ ਇਹ ਵਜੀਫਾ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ |