20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਐੱਨ.ਆਰ.ਆਈ ਵੀਰਾਂ ਵਲੋਂ ਸਕੂਲ ਨੂੰ ਰਾਸ਼ੀ ਦਾਨ

Ad Position 21
No active advertisement
ਅਜੀਤ ਡੈਸਕ 28-05-2026
ਬੰਗਾ, 27 ਮਈ (ਕਰਮ ਲਧਾਣਾ)-ਪਿੰਡ ਗੁਣਾਚੌਰ ਦੇ ਐੱਨ.ਆਰ.ਆਈ ਵੀਰ ਪਰਮਜੀਤ ਵਿਰਦੀ, ਦਲਜੀਤ ਵਿਰਦੀ ਸਪੁੱਤਰ ਮਹਿੰਦਰ ਪਾਲ ਵਿਰਦੀ ਹੋਰਾਂ ਨੇ ਨਰੇਸ਼ ਕੁਮਾਰ ਦੀ ਅਗਵਾਈ 'ਚ ਸਰਕਾਰੀ ਪ੍ਰਾਇਮਰੀ ਸਕੂਲ ਗੁਣਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਵਾਟਰ ਕੂਲਰ ਲਈ ਦਸ ਹਜ਼ਾਰ ਰੁਪਏ ਦੀ ਰਾਸ਼ੀ ਦਾਨ ਦਿੱਤੀ | ਇਸ ਮੌਕੇ ਨਰੇਸ਼ ਕੁਮਾਰ, ਬਾਰ੍ਹਾ ਰਾਮ ਅਤੇ ਐਸ.ਐਮ.ਸੀ ਕਮੇਟੀ ਦੇ ਚੇਅਰਮੈਨ ਹਰਜਿੰਦਰ ਕੁਮਾਰ ਅਤੇ ਸਰਪੰਚ ਤਲਵਿੰਦਰ ਸਿੰਘ ਸ਼ੇਰਗਿੱਲ ਵੀ ਨਾਲ ਸਨ | ਸਮੂਹ ਸਕੂਲ ਸਟਾਫ਼ ਨੇ ਐੱਨ.ਆਰ.ਆਈ ਵੀਰਾਂ ਅਤੇ ਨਰੇਸ਼ ਕੁਮਾਰ ਹੋਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਰਮੀ 'ਚ ਪਿੰਡ ਟੌਂਸਾ ਦੇ ਬੱਚਿਆਂ ਨੇ ਲਗਾਈ ਠੰਢੇ-ਮਿੱਠੇ ਜਲ ਦੀ ਛਬੀਲ ਅਗਲੀ ਖ਼ਬਰ ਮੰਗੂਵਾਲ ਦੇ ਪੰਜਵੀਂ ਤੇ ਅੱਠਵੀਂ ਜਮਾਤ ਦੇ ਬੱਚੇ ਸਨਮਾਨਿਤ
Ad Position 24