19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਤਾਜਪੁਰ ਸਾਈ ਲੋਕ ਦਰਬਾਰ ਵਿਖੇ ਸਾਲਾਨਾ ਜੋੜ ਮੇਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 28-05-2026
ਨਵਾਂਸ਼ਹਿਰ/ਰਾਹੋਂ, 27 ਮਈ (ਹਰਮਿੰਦਰ ਸਿੰਘ ਪਿੰਟੂ, ਉਕਾਂਰ ਸਿੰਘ ਰਠੋਰ)-ਪਿੰਡ ਤਾਜਪੁਰ ਸਾਈ ਲੋਕ ਦੇ ਦਰਬਾਰ ਵਿਖੇ ਸਲਾਨਾ 18ਵਾਂ ਮੇਲਾ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ | ਸੇਵਾਦਾਰ ਸੰਤੋਖ ਤਾਜਪੁਰੀ ਨੇ ਦੱਸਿਆ ਕਿ ਸਮੂਹ ਚੁੰਬਰ ਪਰਿਵਾਰ ਅਤੇ ਪਿੰਡ ਤਾਜਪੁਰ ਦੀ ਸੰਗਤ ਵਲੋਂ ਕਰਵਾਏ ਇਸ ਸਲਾਨਾ ਜੋੜ ਮੇਲੇ ਮੌਕੇ ਮੁੱਖ ਮਹਿਮਾਨ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਭਾਰਟਾ ਅਤੇ ਚੌਧਰੀ ਵਰਿੰਦਰ ਕੁਮਾਰ ਐਸ.ਐਚ.ਓ ਰਾਹੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਟੇਜ ਦਾ ਉਦਘਾਟਨ ਸਮਾਜ ਸੇਵੀ ਕੁਲਵਿੰਦਰ ਸਿੰਘ ਭਾਰਟਾ ਨੇ ਕੀਤਾ | ਭਾਰਟਾ ਨੇ ਕਿਹਾ ਕਿ ਮੇਲੇ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹਨ, ਸਾਨੂੰ ਗੁਰੂਆਂ, ਪੀਰਾਂ ਦੇ ਦਰਸਾਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਗਾਇਕ ਕਲਾਕਾਰਾਂ ਨਿਰਮਲ ਨਿੰਮਾਂ, ਕਰਨੈਲ ਦਰਦੀ, ਬੂਟਾ ਕੋਹੇਨੂਰ, ਮੱਖਣ ਮਹਿਰਮਪੁਰ ਐਂਡ ਪਾਰਟੀ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਕਮੇਟੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਹਰਵੰਤ ਸਿੰਘ ਤਾਜਪੁਰ, ਗੁਰਬਖਸ਼ ਰਾਮ, ਸ਼ੀਤਲ ਦਾਸ, ਰੇਸ਼ਮ ਲਾਲ, ਜਰਨੈਲ ਰਾਮ, ਸੁੱਚਾ ਰਾਮ, ਕੇਵਲ ਰਾਮ, ਗੁਰਮੁਖ ਰਾਮ, ਰਾਮ ਲਾਲ, ਸਤਪਾਲ, ਹਰਮੇਸ਼ ਲਾਲ, ਸੋਢੀ ਲਾਲ, ਵਿੱਕੀ, ਹਰਬੰਸ ਲਾਲ ਸਾਬਕਾ ਚੇਅਰਮੈਨ, ਰਾਮ ਕੁਮਾਰ ਸਲੋਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾ. ਬਿਮਲ ਕਿਸ਼ੋਰ ਬਖਲੌਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਬੇਜ਼ੁਬਾਨ ਜੀਵਾਂ ਦੀ ਪਿਆਸ ਬੁਝਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ- ਡਾ. ਸੂਰੀ
Ad Position 24