ਬਹਿਰਾਮ, 29 ਮਈ (ਨਛੱਤਰ ਸਿੰਘ ਬਹਿਰਾਮ)-ਬੈਂਸ ਗੋਤ ਜਠੇਰੇ ਪਿੰਡ ਕੋਠੀ ਦਾ 30ਵਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ, ਐੱਨ. ਆਰ. ਆਈ. ਤੇ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ | ਨਿਸ਼ਾਨ ਸਾਹਿਬ ਚੜ੍ਹਾਉਣ ਤੇ ਧਾਰਮਿਕ ਰਸਮਾਂ ਨਿਭਾਉਣ ਉਪਰੰਤ ਸ੍ਰੀ ਗੁਰੂ ਰਵਿਦਾਸ ਅੰਮਿ੍ਤਬਾਣੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਮਿਸ਼ਨਰੀ ਗਾਇਕ ਰਾਜ ਦਦਰਾਲ, ਸੋਨਾ ਬੈਂਸ, ਅਵਤਾਰ ਤਾਰੀ ਨੇ ਧਾਰਮਿਕ ਤੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਜੋੜਿਆ | ਕਮੇਟੀ ਪ੍ਰਧਾਨ ਰਾਮ ਲੁਭਾਇਆ ਤੇ ਮੈਂਬਰਾਂ ਨੇ ਦਾਨੀ ਸੱਜਣਾਂ ਤੇ ਕਲਾਕਾਰਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਰਾਮ ਲੁਭਾਇਆ, ਮਲਕੀਤ ਮੰਢਾਲੀ ਤੇ ਮਹਿੰਦਰ ਬੈਂਸ ਨੇ ਕਿਹਾ ਕਿ ਭਾਈਚਾਰਕ ਸਾਂਝ ਬਣਾਉਣ ਦੇ ਨਾਲ-ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ, ਨਸ਼ਿਆਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ | ਸਟੇਜ ਸਕੱਤਰ ਦੀ ਭੂਮਿਕਾ ਜੋਗਿੰਦਰ ਸਿੰਘ ਅੱਪਰਾ ਨੇ ਨਿਭਾਈ | ਇਸ ਮੌਕੇ ਪ੍ਰਧਾਨ ਰਾਮ ਲੁਭਾਇਆ, ਮਦਨ ਸਿੰਘ ਬੈਂਸ ਜਨਰਲ ਸਕੱਤਰ, ਮਹਿੰਦਰ ਬੈਂਸ ਮੰਢਾਲੀ ਕੈਸ਼ੀਅਰ, ਸੁਰਿੰਦਰ ਸਿੰਘ ਬੈਂਸ, ਮਲਕੀਤ ਮੰਢਾਲੀ, ਗੁਰਚਰਨ ਸਿੰਘ ਬੈਂਸ, ਗੁਰਪ੍ਰੀਤ ਬੈਂਸ ਭਾਣੋਕੀ, ਸੇਵਾਦਾਰ ਗੁਰਮੇਲ ਚੰਦ, ਹਰਜਿੰਦਰ ਬੈਂਸ, ਗਿਆਨ ਬਹੂਆ, ਆਤਮਾ ਰਾਮ ਬੈਂਸ, ਨਿਰਮਲ ਸਿੰਘ ਐੱਸ. ਡੀ. ਓ., ਧਰਮਾ ਬੈਂਸ ਘੁੰਮਣਾ, ਚਰਨਜੀਤ ਚੱਕਗੁਰੂ, ਰਾਮ ਪਾਲ ਬੈਂਸ, ਸੋਮ ਨਾਥ ਬੈਂਸ, ਬਲਰਾਮ ਬੈਂਸ, ਹਰੀ ਸਿੰਘ ਬੂਥਗੜ੍ਹ, ਸੁਰਜੀਤ ਸਿੰਘ, ਚੈਂਚਲ ਸਿੰਘ, ਗੁਰਸ਼ਾਨ ਚੱਕਗੁਰੂ, ਹਰਮੇਸ਼ ਭਾਣੋਕੀ, ਰੇਸ਼ਮ ਸਿੰਘ ਆਦਿ ਸੰਗਤਾਂ ਹਾਜ਼ਰ ਸਨ |