26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸਕੂਲ ਮਾਲੇਵਾਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ

Ad Position 21
No active advertisement
ਅਜੀਤ ਡੈਸਕ 31-05-2026
ਟੱਪਰੀਆਂ ਖੁਰਦ, 30 ਮਈ (ਬੂਥਗੜ੍ਹੀਆ)-ਚੌਧਰੀ ਮੇਲਾ ਰਾਮ ਭੂੰਬਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਵਾਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ | ਮੌਸਮ ਖਰਾਬ ਹੋਣ ਦੇ ਦੌਰਾਨ ਵੱਡੀ ਗਿਣਤੀ ਵਿਚ ਬੱਚਿਆਂ ਦੇ ਮਾਪਿਆਂ ਨੇ ਭਾਗ ਲਿਆ | ਅਧਿਆਪਕਾਂ ਵਲੋਂ ਬੱਚਿਆਂ ਦੇ ਪ੍ਰੀਬੋਰਡ ਪੇਪਰਾਂ ਦੀ ਕਾਰਗੁਜ਼ਾਰੀ ਦੀ ਰਿਪੋਟ ਉਨ੍ਹਾਂ ਦੇ ਮਾਪਿਆਂ ਨੂੰ ਦਿੱਤੀ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪਰਮਿੰਦਰ ਭਾਟੀਆ ਨੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ਵੀ ਜਾਣੂ ਕਰਵਾਇਆ | ਇਸ ਮੌਕੇ ਸਰਪੰਚ ਮਾਲੇਵਾਲ ਰਾਮ ਸਰੂਪ ਭੂੰਬਲਾ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸੂਬਾ ਸਿੱਖਿਆ ਦੇ ਖੇਤਰ 'ਚ ਬਹੁਤ ਹੀ ਮੋਹਰੀ ਬਣ ਗਿਆ ਹੈ ਸਰਕਾਰੀ ਸਕੂਲਾਂ ਦੇ ਵਿਚ ਹਰ ਸਹੂਲਤ ਮੌਜੂਦ ਹੈ | ਸਰਕਾਰੀ ਸਕੂਲਾਂ ਦੇ ਬੱਚੇ ਜੇ. ਈ. ਦੀ ਤੇ ਨੀਟ ਦੀ ਪ੍ਰੀਖਿਆ ਵਿਚ ਪਾਸ ਹੋ ਕੇ ਇੰਜੀਨੀਅਰ ਬਣ ਰਹੇ ਹਨ | ਇਸ ਮੌਕੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਦੀਆਂ ਕਿਤਾਬਾਂ ਵੀ ਜਾਰੀ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਹੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੈ | ਇਸ ਮੌਕੇ ਸਰਪੰਚ ਰਾਮ ਸਰੂਪ ਭੂੰਬਲਾ, ਚੇਅਰਮੈਨ ਬਿ੍ਜਮੋਹਣ, ਬਲਬੀਰ ਪੰਜਾਬ ਪੁਲਿਸ, ਤੇਲੂ ਰਾਮ ਕਟਾਰੀਆ, ਓਮੀ ਪ੍ਰਧਾਨ, ਗੁਰਮੇਲ ਚੰਦ ਓਮਨਰਾਇਣ, ਫੁੰਮਣ, ਪਵਨ ਪੰਮੀ, ਨੰਬਰਦਾਰ ਜੀਤ ਰਾਮ, ਪਿ੍ੰਸੀਪਲ ਪਰਰਮਿੰਦਰ ਭਾਟੀਆ, ਰਾਕੇਸ਼ ਕੁਮਾਰ ਸਾਇੰਸ ਮਾਸਟਰ, ਦਵਿੰਦਰ ਪਾਲ, ਸ੍ਰੀਮਤੀ ਰੰਜਨਾ ਦੇਵੀ, ਮਾਸਟਰ ਬਲਬੀਰ ਮੀਲੂ, ਮਾਸਟਰ ਵਿਜੇ ਕਟਾਰੀਆ, ਧਰਮਵੀਰ ਕਿਸਾਣਾ, ਹਰਵਿੰਦਰ ਸਿੰਘ, ਮੈਡਮ ਰਾਜ ਕੁਮਾਰੀ, ਮੈਡਮ ਨੀਲਮ, ਮੈਡਮ ਅਮਨਪ੍ਰੀਤ, ਮੈਡਮ ਨਾਰੇਸ਼ ਰਾਣੀ, ਮੈਡਮ ਅਨੁਰਾਧਾ, ਜਸਪ੍ਰੀਤ ਆਦਿ ਬੱਚਿਆਂ ਦੇ ਮਾਪੇ ਤੇ ਸਕੂਲ ਸਟਾਫ ਮੈਂਬਰ ਮੌਕੇ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਨ ਵੰਡ ਪ੍ਰਣਾਲੀ 'ਚ ਨਵੇਂ ਨਿਯਮਾਂ ਖ਼ਿਲਾਫ਼ ਡਿਪੂ ਹੋਲਡਰਾਂ ਨੇ ਖੋਲਿ੍ਹਆ ਮੋਰਚਾ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰ... ਅਗਲੀ ਖ਼ਬਰ ਲੇਖਕ ਤੇ ਕਾਲਮ ਨਵੀਸ ਗੁਰਜਿੰਦਰ ਸਿੰਘ ਸਾਹਦੜਾ ਦੇ ਨਾਨਾ ਗੁਰਮੇਲ ਸਿੰਘ ਨਹੀਂ ਰਹੇ
Ad Position 24