17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਨਵੀਂ ਬਣਾਉਣ ਲਈ ਪੁੱਟੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਬਣੀ ਲਾਵਾਰਸ

Ad Position 21
No active advertisement
ਅਜੀਤ ਡੈਸਕ 01-06-2026
ਗੜ੍ਹਸ਼ੰਕਰ, 31 ਮਈ (ਧਾਲੀਵਾਲ)-ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ 'ਚ ਚਲੀ ਆ ਰਹੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਦੀ ਬਦਤਰ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜਦੀ ਹੋਈ ਵੇਖਣ ਨੂੰ ਮਿਲ ਰਹੀ ਹੈ | ਸੜਕ ਵਿਚ ਥਾਂ ਥਾਂ ਪਏ ਖੱਡਿਆਂ ਕਾਰਨ ਨਿੱਤ ਹਾਦਸੇ ਵਾਪਰ ਰਹੇ ਹਨ | ਇਸ ਸੜਕ ਨੂੰ ਨਵੀਂ ਬਣਾਉਣ ਲਈ ਸ਼ੁਰੂ ਹੋਇਆ ਕੰਮ ਸ਼ੁਰੂਆਤੀ ਦੌਰ 'ਚ ਹੀ ਲਟਕਿਆ ਹੋਇਆ ਵੇਖਣ ਨੂੰ ਮਿਲ ਰਿਹਾ ਹੈ | ਸੜਕ ਬਣਾਉਣ ਵਾਲੇ ਠੇਕੇਦਾਰ ਵਲੋਂ ਖਸਤਾ ਹਾਲਤ ਸੜਕ ਦੇ ਕਈ ਹਿੱਸਿਆ ਨੂੰ ਕਰੀਬ ਢੇਡ-ਦੋ ਮਹੀਨੇ ਪਹਿਲਾ ਪੁੱਟ ਕੇ ਵਿਚਕਾਰ ਹੀ ਛੱਡਿਆ ਹੋਇਆ ਹੈ ਜਿੱਥੋਂ ਉੱਡ ਰਹੀ ਧੂੜ ਲੋਕਾਂ ਦੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀ ਹੈ | ਸਭ ਤੋਂ ਵੱਡੀ ਹੈਰਾਨੀ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਤੇ ਲੋਕ ਨਿਰਮਾਣ ਵਿਭਾਗ ਦੋ ਜ਼ਿਲਿ੍ਹਆਂ ਨੂੰ ਜੋੜਨ ਵਾਲੀ ਇਸ ਸੜਕ ਦੀ ਹਾਲਤ ਪ੍ਰਤੀ ਅੱਖੀਂ ਮੀਟੀ ਬੈਠਾ ਜਾਪ ਰਿਹਾ ਹੈ | ਸੜਕ ਦੀ ਮੌਜੂਦਾ ਹਾਲਤ ਕਾਰਨ ਇਥੋਂ ਲੰਘਣ ਵਾਲੇ ਵਾਹਨਾਂ ਦੇ ਨਿੱਤ ਹਾਦਸੇ ਵਾਪਰ ਰਹੇ ਹਨ | ਇਥੇ ਦੋ ਪਹੀਆ ਵਾਹਨ ਚਾਲਕਾਂ ਦੇ ਡਿੱਗਣ, ਸੱਟਾਂ ਲੱਗਣ ਦੀਆਂ ਘਟਨਾਵਾਂ ਦਾ ਵਾਪਰਨਾ ਆਮ ਹੈ | ਅਜਿਹੇ ਹਾਲਤਾਂ ਵਿਚ ਵੀ ਇਸ ਸੜਕ ਤੋਂ ਓਵਰਲੋਡ ਟਿੱਪਰਾਂ ਦੀ ਆਵਾਜਾਈ ਲਗਾਤਾਰ ਜਾਰੀ ਹੈ | ਸੜਕ ਤੋਂ ਚੱਲਣ ਵਾਲੇ ਭਾਰੀ ਵਾਹਨਾਂ ਸਮੇਤ ਬਹੁਤੇ ਵਾਹਨਾਂ ਨੂੰ ਸੜਕ 'ਚ ਥਾਂ-ਥਾਂ ਪਏ ਖੱਡਿਆ ਕਾਰਨ ਮਾਲੀ ਨੁਕਸਾਨ ਉਠਾਉਣਾ ਪੈ ਰਿਹਾ ਹੈ | ਸੜਕ ਦੀ ਬਦਤਰ ਹਾਲਤ ਤੋਂ ਅੱਕੇ ਲੋਕ ਹੁਣ ਚੌਹੜਾ, ਭੀਣ ਤੇ ਹੋਰ ਪਿੰਡਾਂ ਵਿਚਦੀ ਰਸਤਿਆਂ ਰਾਹੀਂ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਅਤੇ ਵਾਪਸ ਆਉਣ ਲਈ ਵਰਤ ਰਹੇ ਹਨ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਪਾਣੀ ਪੀ ਕੇ ਕੋਸ ਰਹੇ ਹਨ | ਕੁਝ ਹਫ਼ਤਿਆਂ ਤੱਕ ਬਰਸਾਤ ਸ਼ੁਰੂ ਹੋਣ ਨੂੰ ਮੁੱਖ ਰੱਖਦੇ ਹੋਏ ਵੀ ਵਿਭਾਗ ਇਸ ਸੜਕ ਦੇ ਨਿਰਮਾਣ ਨੂੰ ਤਵੱਜੋਂ ਨਹੀਂ ਦੇ ਰਿਹਾ ਜਾਪਦਾ |
Ad Position 22
No active advertisement
ਪਿਛਲੀ ਖ਼ਬਰ ਸੜਕ ਨਾਲ ਬਣਾਇਆ ਖਾਲਾ ਹਫ਼ਤੇ ਬਾਅਦ ਹੀ ਟੁੱਟਣ ਲੱਗਾ ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਮਹਿੰਗਾਈ ਦੇ ਸਮੇਂ ਲੋੜਵੰਦਾਂ ਲਈ ਸਹਾਰਾ ਬਣੀ-ਵਿਧਾਇਕ ਜਿੰਪਾ
Ad Position 24