17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੜਕ ਨਾਲ ਬਣਾਇਆ ਖਾਲਾ ਹਫ਼ਤੇ ਬਾਅਦ ਹੀ ਟੁੱਟਣ ਲੱਗਾ

Ad Position 21
No active advertisement
ਅਜੀਤ ਡੈਸਕ 01-06-2026
ਬੀਣੇਵਾਲ, 31 ਮਈ (ਬੈਜ ਚੌਧਰੀ)-ਬੀਤ ਇਲਾਕੇ 'ਚ ਬਣ ਰਹੀਆਂ ਸੜਕਾਂ 'ਤੇ ਘਟੀਆ ਮਟੀਰੀਅਲ ਵਰਤੋਂ ਕਰਨ ਨਾਲ ਸੜਕਾਂ ਤਾਂ ਟੁੱਟ ਹੀ ਰਹੀਆਂ ਹਨ ਸਗੋਂ ਸੜਕਾਂ ਦੇ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਖਾਲ਼ੇ ਵੀ ਇਕ ਹਫ਼ਤੇ ਬਾਅਦ ਹੀ ਟੁੱਟਣੇ ਸ਼ੁਰੂ ਹੋ ਗਏ ਹਨ | ਮੌਕੇ 'ਤੇ ਜਾ ਕੇ ਇਕੱਤਰ ਜਾਣਕਾਰੀ ਮੁਤਾਬਿਕ ਅੱਡਾ ਝੁੰਗੀਆਂ ਤੋਂ ਮੈਹਿੰਦਵਾਣੀ ਤੱਕ ਬਣ ਰਹੀ ਸੜਕ ਕਈ ਥਾਵਾਂ ਤੋਂ ਟੁੱਟਣੀ (ਧਸ ਗਈ) ਵੀ ਸ਼ੁਰੂ ਹੋ ਚੁੱਕੀ ਹੈ ਜਦਕਿ ਇਸ ਸੜਕ ਬਣੀ ਨੂੰ ਹਾਲੇ ਇਕ ਹਫ਼ਤਾ ਵੀ ਨਹੀਂ ਹੋਇਆ | ਇਥੇ ਹੀ ਬੱਸ ਨਹੀਂ ਸੜਕ ਦੇ ਨਾਲ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਇਆ ਜਾ ਰਿਹਾ ਖਾਲਾ ਵੀ ਇਕ ਹਫ਼ਤੇ ਬਾਅਦ ਹੀ ਟੁੱਟਣਾ ਸ਼ੁਰੂ ਹੋ ਗਿਆ | ਇਸ ਸੜਕ 'ਤੇ ਅੱਡਾ ਝੁੰਗੀਆਂ ਤੋ ਦੋ ਕੁ ਸੌ ਮੀਟਰ ਤੇ ਕਈ ਥਾਵਾਂ ਤੋਂ ਖਾਲਾ ਟੁੱਟ ਗਿਆ ਹੈ ਅਤੇ ਖਾਲ਼ੇ ਦੇ ਨਾਲ ਨਾਲ ਕਰੀਬ 20 ਮੀਟਰ ਸੜਕ ਬੈਠ ਗਈ ਹੈ | ਕੁਲਭੂਸ਼ਨ ਕੁਮਾਰ ਸਾਬਕਾ ਸਰਪੰਚ, ਅਜੈਬ ਸਿੰਘ ਬੋਪਾਰਾਏ, ਮਾਸਟਰ ਪਵਨ ਸ਼ਰਮਾ, ਅਮਨਦੀਪ ਚੇਚੀ ਬੀਣੇਵਾਲ, ਕਮਲ ਕਟਾਰੀਆ ਸੰਮਤੀ ਮੈਂਬਰ ਨੇ ਡੀ. ਸੀ. ਹੁਸ਼ਿਆਰਪੁਰ ਤੋਂ ਇਸ ਸੜਕ 'ਤੇ ਹੋ ਰਹੇ ਘਟੀਆ ਕੰਮ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਨੇ ਹਜ਼ਾਰਾਂ ਮੁਲਾਜ਼ਮਾਂ ਦੇ ਹੱਕ 'ਚ ਲਿਆ ਇਤਿਹਾਸਕ ਫ਼ੈਸਲਾ-ਡਾ. ਰਾਜ ਕੁਮਾਰ ਚੱਬੇਵਾਲ ਅਗਲੀ ਖ਼ਬਰ ਨਵੀਂ ਬਣਾਉਣ ਲਈ ਪੁੱਟੀ ਗੜ੍ਹਸ਼ੰਕਰ-ਨਵਾਂਸ਼ਹਿਰ ਸੜਕ ਬਣੀ ਲਾਵਾਰਸ
Ad Position 24