19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਬੋਰਡ ਦੀਆਂ ਜਮਾਤਾਂ 'ਚੋਂ ਅੱਵਲ ਆਏ ਬੱਚਿਆਂ ਦਾ ਕਲੱਬ ਵਲੋਂ ਸਨਮਾਨ

Ad Position 21
No active advertisement
ਅਜੀਤ ਡੈਸਕ 01-06-2026
ਸਾਹਲੋਂ, 31 ਮਈ (ਜਰਨੈਲ ਸਿੰਘ ਨਿੱਘ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਲੋਂ ਵਿਖੇ ਸਿੱਖਿਆ ਬੋਰਡ ਦੀਆਂ ਵੱਖ-ਵੱਖ ਜਮਾਤਾਂ 'ਚੋਂ ਅੱਵਲ ਆਏ ਵਿਦਿਆਰਥੀਆਂ ਦਾ ਡਾ. ਅੰਬੇਡਕਰ ਵੈੱਲਫੇਅਰ ਕਲੱਬ ਰਜਿ. ਸਾਹਲੋਂ ਵਲੋਂ ਵਿਸੇਸ਼ ਸਨਮਾਨ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਸਤਪਾਲ ਸਾਹਲੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਦਸਵੀਂ ਸ਼੍ਰੇਣੀ ਦੇ ਵਿਦਿਆਰਥੀ ਪਿ੍ਅੰਕਾ, ਹਰਸਿਮਰ ਕੌਰ ਤੇ ਗੁਰਸਿਮਰਨ ਨੂੰ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਵਿਦਿਆਰਥੀ ਨੂਰ ਸ਼ਰਮਾ, ਮੁਸਕਾਨ ਤੇ ਰੋਹਨ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਿੱਦਿਆ ਉਤਸ਼ਾਹੀ ਪੁਰਸਕਾਰ 'ਚ ਯਾਦ ਚਿੰਨ੍ਹ, ਸਰਟੀਫਿਕੇਟ ਤੇ ਕਾਪੀਆਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ | ਉਨ੍ਹਾਂ ਇਸ ਪੁਰਸਕਾਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੀ ਵਿੱਦਿਆ ਪ੍ਰਤੀ ਵਿਚਾਰਧਾਰਾ 'ਤੇ ਚਾਨਣਾ ਪਾਇਆ | ਪਿ੍ੰਸੀਪਲ ਮੈਡਮ ਅਲਕਾ ਦੇਵੀ ਨੇ ਕਲੱਬ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਨੂੰ ਪੜ੍ਹਾਈ ਵਿਚ ਮੱਲਾਂ ਮਾਰਨ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਇਸ ਪ੍ਰਤੀ ਕਈ ਉਦਾਹਰਣਾਂ ਵੀ ਪੇਸ਼ ਕੀਤੀਆਂ | ਅਧਿਆਪਕ ਭੁਪਿੰਦਰ ਸਿੰਘ ਨੇ ਸਟੇਜ ਦੀ ਭੂਮਿਕਾ ਨਿਭਾਈ | ਇਸ ਮੌਕੇ ਸਕੂਲ ਵਲੋਂ ਕਲੱਬ ਦਾ ਵੀ ਸਨਮਾਨ ਕੀਤਾ | ਇਸ ਮੌਕੇ ਕਲੱਬ ਮੈਂਬਰ ਜਸਵਿੰਦਰ ਸਿੰਘ ਭੱਟੀ, ਗੁਰਸ਼ਰਨ ਸਿੰਘ ਪੋਪੀ (ਦੋਵੇਂ ਮੈਂਬਰ ਪੰਚਾਇਤ), ਜਸਵੰਤ ਸਿੰਘ ਪੱਪੀ , ਕਮਲਜੀਤ ਕੰਬਾ, ਉਂਕਾਰ ਸਿੰਘ ਕਾਰਾ, ਜਸਵਿੰਦਰ ਸਿੰਘ ਪੋਲਾ ਪ੍ਰਧਾਨ ਗੁਰਦੁਆਰਾ ਬਾਬਾ ਮੋਮੋਆਣਾ, ਜਰਨੈਲ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਬੱਬਾ ਯੂਥ ਆਗੂ, ਅਮਨਦੀਪ ਸਿੰਘ ਸੱਲ੍ਹਣ ਆਦਿ ਤੋਂ ਸਕੂਲ ਅਧਿਆਪਕ ਜਸਵਿੰਦਰ ਸਿੰਘ, ਅਰੁਣ ਕੁਮਾਰ, ਵਿਕਰਮਜੀਤ ਸਿੰਘ, ਅਮਰਜੀਤ ਜਿੰਦ ਆਦਿ ਨੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਅੰਤਰਰਾਸ਼ਟਰੀ ਮਹਿਲਾ ਸਿਹਤ ਦਿਵਸ ਮਨਾਇਆ ਔਰਤ ਦਾ ਸਿਹਤਮੰਦ ਹੋਣਾ ਪੂਰ... ਅਗਲੀ ਖ਼ਬਰ ਬਾਬਾ ਹਜ਼ਾਰਾ ਜੀ ਦੇ ਦਰਬਾਰ 'ਤੇ ਜੋੜ ਮੇਲਾ 3 ਨੂੰ
Ad Position 24