20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭੁੱਟਾ ਗੋਤ ਜਠੇਰਿਆਂ ਦੇ ਜੋੜ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 05-06-2026
ਬਹਿਰਾਮ, 4 ਜੂਨ (ਨਛੱਤਰ ਸਿੰਘ ਬਹਿਰਾਮ)-ਭੁੱਟਾ ਗੋਤ ਯਾਦਗਾਰ ਐਂਡ ਡਿਵੈਲਪਮੈਂਟ ਕਮੇਟੀ ਇੰਡੀਆ ਵਲੋਂ ਵੱਡੇ ਵਡੇਰਿਆਂ ਦੀ ਯਾਦ 'ਚ 36ਵੇਂ ਸਾਲਾਨਾ ਜੋੜ ਮੇਲੇ ਸੰਬੰਧੀ ਪਿੰਡ ਬਹਿਰਾਮ ਵਿਖੇ ਮੀਟਿੰਗ ਹੋਈ | ਉਪਰੰਤ ਪੋਸਟਰ ਜਾਰੀ ਕੀਤਾ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ ਨੇ ਦੱਸਿਆ ਕਿ ਪਿੰਡ ਕਾਹਲੋਂ ਵਿਖੇ ਸਾਲਾਨਾ ਜੋੜ ਮੇਲਾ 14-15 ਜੂਨ ਨੂੰ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ 15 ਜੂਨ ਨੂੰ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ, ਜਿਸ ਵਿਚ ਨਾਮਵਾਰ ਕਲਾਕਾਰ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ, ਪਰਮਜੀਤ ਕੌਰ ਸਾਬਕਾ ਸਰਪੰਚ, ਅਜੀਤ ਰਾਮ ਦੁਸਾਂਝ ਕਲਾਂ, ਸਰਬਜੀਤ ਰਾਮ, ਮਿਸਤਰੀ ਚਰਨਜੀਤ ਸਿੰਘ, ਤਰਸੇਮ ਲਾਲ ਸਾਬਕਾ ਪੰਚ, ਹੁਕਮ ਸਿੰਘ ਫੌਜੀ, ਜਸਪਾਲ ਭੁੱਟਾ, ਸੁਰਿੰਦਰ ਪਾਲ, ਬਲਵਿੰਦਰ ਰਾਮ, ਸਰਬਜੀਤ ਰਾਮ ਡੀ. ਸੀ., ਸੁਰਿੰਦਰ ਕੁਮਾਰ, ਰਣਜੀਤ ਭੁੱਟਾ, ਹਰਬੰਸ ਲਾਲ ਆਦਿ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਬੰਗਾ 'ਚ ਭੰਗੜਾ ਸਿਖਲਾਈ ਕੈਂਪ 8 ਤੋਂ ਅਗਲੀ ਖ਼ਬਰ ਮਜਾਰੀ ਵਿਖੇ ਸਰਪੰਚਾਂ ਦੀ ਮੀਟਿੰਗ 10 ਨੂੰ
Ad Position 24